ਪੰਜਾਬ ਵਿਚ ਹਾਲਾਤ ਹੋਰ ਵਿਗੜਨ ਦਾ ਡਰ

ਨਵੀਂ ਦਿੱਲੀ/ਯਮੁਨਾ ਨਗਰ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਦੇ ਉੱਤਰੀ ਰਾਜਾਂ ਵਿਚ ਬਾਰਸ਼ ਦੇ ਕਹਿਰ ਦਰਮਿਆਨ ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਮੱਧ ਪ੍ਰਦੇਸ਼ ਸਣੇ 10 ਰਾਜਾਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕਰ ਦਿਤੀ। ਭਾਵੇਂ ਪੰਜਾਬ ਨੂੰ ਚਿਤਾਵਨੀ ਵਾਲੀ ਸੂਚੀ ਵਿਚੋਂ ਬਾਹਰ ਰੱਖਿਆ ਗਿਆ ਹੈ ਪਰ ਹਿਮਾਚਲ ਪ੍ਰਦੇਸ਼ ਵਿਚ ਪੈਣ ਵਾਲਾ ਮੀਂਹ ਸੂਬੇ ਵਿਚ  ਹੋਰ ਤਬਾਹੀ ਦੀ ਅਗਾਊਂ ਚਿਤਾਵਨੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਮੁਲਕ ਵਿਚ ਮੌਨਸੂਨ ਪੌਣਾਂ ਰਾਹੀਂ 626 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ ਅਤੇ ਇਹ ਆਮ ਨਾਲੋਂ 2 ਫ਼ੀ ਸਦੀ ਜ਼ਿਆਦਾ ਬਣਦੀ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਬਾਰਸ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 50 ਦੇ ਨੇੜੇ ਜਾ ਪਹੁੰਚੀ ਹੈ। ਉਧਰ ਯਮੁਨਾ ਦੇ ਖ਼ਤਰਾ ਦੇ ਨਿਸ਼ਾਨ ਤੋਂ ਉਪਰ ਵਗਣ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੰਗਾਮੀ ਮੀਟਿੰਗ ਸੱਦ ਲਈ। ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ 8 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਯਮੁਨਾ ਵਿਚ ਪਾਣੀ ਦਾ ਪੱਧਰ ਵਧ ਗਿਆ। ਕੌਮੀ ਰਾਜਧਾਨੀ ਵਿਚ ਹੇਠਲੇ ਇਲਾਕਿਆਂ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.