ਕੁਆਲਾਲੰਪੁਰ, 20 ਅਗਸਤ, ਹ.ਬ. : ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਈਕ 'ਤੇ ਸ਼ਿਕੰਜਾ ਹੁਣ ਕਸਣ ਲੱਗਿਅ ਹੈ। ਮਲੇਸ਼ੀਆ ਸਰਕਾਰ ਨੇ ਜ਼ਾਕਿਰ ਨਾਈਕ ਨੂੰ ਭਾਸ਼ਣ ਦੇਣ 'ਤੇ ਰੋਕ ਲਗਾ ਦਿੱਤੀ ਹੈ। ਹੁਣ ਮਲੇਸ਼ੀਆ ਵਿਚ ਵੀ ਜ਼ਾਕਿਰ ਨਾਈਕ ਦੀ ਹਵਾਲਗੀ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਹਨ। ਮਲੇਸ਼ੀਆ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਐਮ ਕੁਲਸੇਗਰਨ ਨੇ ਕੁਝ ਹੀ ਦਿਨ ਪਹਿਲਾਂ ਜ਼ਾਕਿਰ ਨਾਈਕ ਨੂੰ ਭਾਰਤ ਨੂੰ ਸੌਂਪੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਾਕਿਰ ਨਾਈਕ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਉਸ ਦੇ ਕਾਰਜਾਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਉਹ ਮਲੇਸ਼ੀਆ ਵਿਚ ਰਹਿਣ ਦਾ ਹੱਕਦਾਰ ਹੈ।  ਮੰਤਰੀ ਦੇ ਉਕਤ ਬਿਆਨ ਤੋਂ ਬਾਅਦ ਹੀ ਉਥੇ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਕਿਹਾ ਕਿ ਵਿਵਾਦਮਈ ਇਸਲਾਮਿਕ ਧਰਮ ਪ੍ਰਚਾਰਕ ਜ਼ਾਕਿਰ ਨਾਈਕ ਕੋਲੋਂ ਮਲੇਸ਼ੀਆ ਦੇ ਸਥਾਈ Îਨਿਵਾਸੀ ਹੋਣ ਦਾ ਦਰਜਾ ਵਾਪਸ ਲਿਆ ਜਾ ਸਕਦਾ ਹੈ। ਇਸ ਬਿਆਨ ਦੇ ਸੰਕੇਤ ਬਿਲਕੁਲ ਸਾਫ ਹਨ ਕਿ ਆਉਣ ਵਾਲੇ ਦਿਨਾਂ ਵਿਚ ਜ਼ਾਕਿਰ ਨਾਈਕ ਦੀ ਮੁਸ਼ਕਲਾਂ ਵਧਣ ਵਾਲੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਇਹ ਸਾਬਤ ਹੋ ਗਿਆ ਕਿ ਨਾਈਕ ਦੀ ਸਰਗਰਮੀਆਂ ਉਨ੍ਹਾਂ ਦੇ ਦੇਸ਼ ਲਈ ਨੁਕਸਾਨਦੇਹ ਹਨ ਤਾਂ ਉਕਤ ਕਾਰਵਾਈ ਕਰਨ ਤੋਂ ਪਰਹੇਜ਼ ਨਹੀਂ ਕਰਾਂਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.