ਵਰਜੀਨੀਆ ਵਿਚ ਹਾਦਸੇ ਦੌਰਾਨ ਗਵਾ ਦਿਤਾ ਸੀ ਪੂਰਾ ਪਰਵਾਰ

ਕਾਰਟਰੈਟ (ਨਿਊ ਜਰਸੀ) , 20 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਸੜਕ ਹਾਦਸੇ ਦੌਰਾਨ ਆਪਣਾ ਸਾਰਾ ਪਰਵਾਰ ਗਵਾਉਣ ਵਾਲੇ 11 ਸਾਲਾ ਯਸ਼ਵੀਰ ਸਿੰਘ ਦੀ ਮਦਦ ਲਈ ਸਿੱਖ ਭਾਈਚਾਰਾ ਡਟ ਗਿਆ ਅਤੇ ਹੁਣ ਤੱਕ 1 ਲੱਖ 75 ਹਜ਼ਾਰ ਡਾਲਰ ਦੀ ਰਕਮ ਇਕੱਠੀ ਕੀਤੀ ਜਾ ਚੁੱਕੀ ਹੈ। ਨਿਊ ਜਰਸੀ ਦੇ ਕਾਰਟਰੈਟ ਸ਼ਹਿਰ ਵਿਚ ਸਿੱਖ ਭਾਈਚਾਰੇ ਵੱਲੋਂ ਯਸ਼ਵੀਰ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ। ਯਸ਼ਵੀਰ ਸਿੰਘ ਦੀ ਮਦਦ ਵਾਸਤੇ ਬਣਾਏ ਗੋਫ਼ੰਡਮੀ ਪੇਜ 'ਤੇ ਲਿਖਿਆ ਹੈ ਕਿ ਭਾਵੇਂ ਯਸ਼ਵੀਰ ਦੇ ਮਾਪਿਆਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਪਰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਦੇ ਮੈਡੀਕਲ ਖਰਚੇ ਅਤੇ ਪਰਵਾਰ ਦੇ ਤਿੰਨ ਜੀਆਂ ਦੇ ਅੰਤਮ ਸਸਕਾਰ 'ਤੇ ਹੋਣ ਵਾਲੇ ਖਰਚੇ ਅਤੇ ਯਸ਼ਵੀਰ ਸਿੰਘ ਦੇ ਭਵਿੱਖ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।  ਦੱਸ ਦੇਈਏ ਕਿ ਮਿਡਲਸੈਕਸ ਕਾਊਂਟੀ ਦੇ ਕਾਰਟਰੈਟ ਸ਼ਹਿਰ ਦਾ ਵਸਨੀਕ ਗੁਰਮੀਤ ਸਿੰਘ ਆਪਣੀ ਪਤਨੀ ਜਸਲੀਨ ਕੌਰ ਅਤੇ ਦੋਵੇਂ ਬੱਚਿਆਂ ਨਾਲ ਮਿੰਨੀ ਵੈਨ ਵਿਚ ਜਾ ਰਿਹਾ ਸੀ ਜਦੋਂ ਵਰਜੀਨੀਆ ਸੂਬੇ ਦੀ ਪੇਜ ਕਾਊਂਟੀ ਵਿਚ ਇਕ ਬੇਕਾਬੂ ਪਿਕਅੱਪ ਟਰੱਕ ਨੇ ਇਨ•ਾਂ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਗੁਰਮੀਤ ਸਿੰਘ, ਜਸਲੀਨ ਕੌਰ ਅਤੇ 6 ਸਾਲਾ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਯਸ਼ਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.