2020 'ਚ ਸਿਹਤ ਅਤੇ ਚਾਈਲਡ ਕੇਅਰ ਕਟੌਤੀਆਂ ਲਾਗੂ ਹੋ ਕੇ ਰਹਿਣਗੀਆਂ

ਔਟਵਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਲੋਕਾਂ ਦੀ ਸਿਹਤ ਅਤੇ ਚਾਈਲਡ ਕੇਅਰ ਨਾਲ ਸਬੰਧਤ ਬਜਟ ਕਟੌਤੀਆਂ ਬਾਰੇ ਮਿਊਂਸਪਲ ਆਗੂਆਂ ਦੀਆਂ ਚਿੰਤਾਵਾਂ ਨੂੰ ਦਰਕਿਨਾਰ ਕਰਦਿਆਂ ਪ੍ਰੀਮੀਅਰ ਡਗ ਫ਼ੋਰਡ ਨੇ ਪਹਿਲੀ ਜਨਵਰੀ 2020 ਤੋਂ ਆਪਣਾ ਆਰਾ ਚਲਾਉਣ ਦਾ ਐਲਾਨ ਕਰ ਦਿਤਾ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਨਵੇਂ ਸਾਲ ਤੋਂ ਉਨਟਾਰੀਓ ਦੇ ਲੋਕ ਨਵੇਂ ਟੈਕਸ ਭਰਨ ਲਈ ਤਿਆਰ ਹੋ ਜਾਣ। ਦਰਅਸਲ ਪੀ.ਸੀ. ਪਾਰਟੀ ਦੀ ਸਰਕਾਰ ਨੇ ਤਜਵੀਜ਼ਸ਼ੁਦਾ ਬਜਟ ਕਟੌਤੀਆਂ ਇਸ ਸਾਲ ਦੇ ਸ਼ੁਰੂ ਤੋਂ ਹੀ ਲਾਗੂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਮਿਊਂਸਪਲ ਆਗੂਆਂ ਵੱਲੋਂ ਕੀਤੀ ਸ਼ਿਕਾਇਤ ਕਿ ਉਨਾਂ ਦੇ ਬਜਟ ਪਹਿਲਾਂ ਹੀ ਪਾਸ ਹੋ ਚੁੱਕੇ ਹਨ, ਨੂੰ ਧਿਆਨ ਵਿਚ ਰਖਦਿਆਂ ਮਈ ਮਹੀਨੇ ਦੌਰਾਨ ਮਸਲਾ ਟਾਲ ਦਿਤਾ ਗਿਆ। ਡਗ ਫ਼ੋਰਡ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਇਹ ਪੂਰੀ ਤਰ•ਾਂ ਸਪੱਸ਼ਟ ਨਹੀਂ ਕਿ ਸੂਬਾ ਸਰਕਾਰ ਪਹਿਲੀ ਜਨਵਰੀ ਤੋਂ ਖਰਚਿਆਂ ਵਿਚ ਕਟੌਤੀ ਲਾਗੂ ਕਰਨ ਵਿਚ ਕਾਮਯਾਬ ਹੋਵੇਗੀ। 

ਹੋਰ ਖਬਰਾਂ »

ਹਮਦਰਦ ਟੀ.ਵੀ.