ਵਾਸ਼ਿੰਗਟਨ, 21 ਅਗਸਤ, ਹ.ਬ. : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ Îਇੱਕ ਵਾਰ ਮੁੜ ਕਸਮੀਰ ਮੁੱਦੇ 'ਤੇ ਵਿਚੋਲਦੀ ਦੀ ਗੱਲ ਕਹੀ ਹੈ। ਇਸ ਤੋਂ ÎਿÂੱਕ ਦਿਨ ਪਹਿਲਾਂ ਉਨ੍ਹਾ ਨੇ ਫੋਨ 'ਤੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ Îਇਮਰਾਨ ਖਾਨ ਨਾਲ ਗੱਲਬਾਤ ਕੀਤੀ ਸੀ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਕੋਲ ਇਹ ਮੁੱਦਾ ਚੁੱਕਣਗੇ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਸ਼ਮੀਰ ਇੱਕ ਜਟਿਲ ਜਗ੍ਹਾ ਹੈ। ਇੱਥੇ ਹਿੰਦੂ ਤੇ ਮੁਸਲਮਾਨ ਹਨ ਅਤੇ ਮੈਂ ਨਹੀਂ ਕਹਾਂਗਾ ਕਿ ਉਨ੍ਹਾਂ ਦੇ ਵਿਚ ਕਾਫੀ ਮੇਲਜੋਲ ਹੈ। ਵਿਚੋਲਗੀ ਦੇ ਲਈ ਜੋ ਵੀ ਬਿਹਤਰ ਹੋਵੇਗਾ ਮੈਂ ਉਹ ਕਰਾਂਗਾ।
ਇਸ ਤੋਂ ਪਹਿਲਾਂ ਫੋਨ 'ਤੇ ਹੋਈ ਗੱਲਬਾਤ ਵਿਚ ਟਰੰਪ ਨੇ ਇਮਰਾਨ ਨੂੰ ਕਿਹਾ ਸੀ ਕਿ ਕਸਮੀਰ 'ਤੇ ਭਾਰਤ ਦੇ ਖ਼ਿਲਾਫ਼ ਬਿਆਨਬਾਜ਼ੀ ਵਿਚ ਸੰਜਮ ਵਰਤੇ। ਉਨ੍ਹਾਂ ਨੇ ਸਥਿਤੀ ਨੂੰ ਮੁਸ਼ਕਲ ਦੱਸਦੇ ਹੋਏ ਦੋਵੇਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ ਸੀ। ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਕਰੀਬ 30 ਮਿੰਟ ਤੱਕ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾ ਨੇ Îਇਮਰਾਨ ਖਾਨ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨੀ ਨੇਤਾਵਾਂ ਦੇ ਭਾਰਤ ਵਿਰੋਧੀ ਹਿੰਸਾ ਦੇ ਲਈ ਭੜਕਾਊ ਬਿਆਨਬਾਜ਼ੀ ਅਤੇ ਉਕਸਾਵੇ ਦਾ ਮੁੱਦਾ ਚੁੱਕਿਆ। ਵਾਈਟ ਹਾਊਸ ਦੇ ਮੁਤਾਬਕ ਟਰੰਪ ਨੇ ਕਸਮੀਰ ਮੁੱਦੇ 'ਤੇ ਖਾਨ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਤੇ ਤਣਾਅ ਘੱਟ ਕਰਨ ਨੂੰ ਲੈ ਕੇ ਚਰਚਾ ਕਰਨ ਅਤੇ ਭਾਰਤ ਖ਼ਿਲਾਫ਼ ਬਿਆਨਬਾਜ਼ੀ ਵਿਚ ਸੰਜਮ ਵਰਤਣ।  ਟਰੰਪ ਅਤੇ ਖਾਨ ਦੇ ਵਿਚ ਇੱਕ ਹਫ਼ਤੇ ਤੋਂ ਵੀ ਘੰਟ ਸਮੇਂ ਵਿਚ ਦੂਜੀ ਵਾਰ ਗੱਲ ਹੋਈ। ਇਸ ਤੋਂ ਪਹਿਲਾਂ ਮੋਦੀ ਨੇ ਟਰੰਪ ਦੇ ਨਾਲ ਗੱਲਬਾਤ ਵਿਚ ਤਿੱਖੀ ਬਿਆਨਬਾਜ਼ੀ ਅਤੇ ਪਾਕਿਸਤਾਨ ਨੇਤਾਵਾਂ ਦੁਆਰਾ ਭਾਰਤ ਵਿਰੋਧੀ ਹਿੰਸਾ ਉਕਸਾਉਣ ਨੂੰ ਲੈ ਕੇ ਗੱਲਬਾਤ ਕੀਤੀ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.