ਸੀ.ਬੀ.ਸੀ. ਦੇ ਚੋਣ ਸਰਵੇਖਣ ਮੁਤਾਬਕ 161 ਸੀਟਾਂ ਮਿਲਣ ਦੇ ਆਸਾਰ

ਟੋਰਾਂਟੋ, 21 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਮ ਚੋਣਾਂ ਦਾ ਅਖਾੜਾ ਭਖਣ ਦਰਮਿਆਨ ਸਾਹਮਣੇ ਆਏ ਇਕ ਚੋਣ ਸਰਵੇਖਣ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੂੰ 161 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 142 ਸੀਟਾਂ ਮਿਲ ਸਕਦੀਆਂ ਹਨ। ਸੀ.ਬੀ.ਸੀ. ਦੇ ਚੋਣ ਸਰਵੇਖਣ ਨੂੰ ਸਹੀ ਮੰਨਿਆ ਜਾਵੇ ਤਾਂ ਲਿਬਰਲ ਪਾਰਟੀ ਮੁੜ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ। ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਚੋਣ ਸਰਵੇਖਣ ਦੇ ਅੰਕੜਿਆਂ ਮੁਤਾਬਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. 19 ਸੀਟਾਂ 'ਤੇ ਸਿਮਟ ਜਾਵੇਗੀ ਜਦਕਿ ਬਲਾਕ ਕਿਊਬਿਕ ਨੂੰ 11 ਸੀਟਾਂ ਮਿਲ ਸਕਦੀਆਂ ਹਨ। ਇਸੇ ਤਰ•ਾਂ ਐਲਿਜ਼ਾਬੈਥ ਮੇਅ ਦੀ ਗਰੀਨ ਪਾਰਟੀ 4 ਸੀਟਾਂ ਜਿੱਤ ਸਕਦੀ ਹੈ ਪਰ ਮੈਕਸਿਮ ਬਰਨੀਅਰ ਦੀ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੂੰ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ। ਚੇਤੇ ਰਹੇ ਕਿ ਐਸ.ਐਨ.ਸੀ. ਲਾਵਲਿਨ ਘਪਲੇ ਬਾਰੇ ਐਥਿਕਸ ਕਮਿਸ਼ਨਰ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਕਿਆਸੇ ਲਾਏ ਜਾ ਰਹੇ ਸਨ ਕਿ ਲਿਬਰਲ ਪਾਰਟੀ ਦੀਆਂ ਉਮੀਦਾਂ ਨੂੰ ਧੱਕਾ ਲੱਗ ਸਕਦਾ ਹੈ ਪਰ ਚੋਣ ਸਰਵੇਖਣ ਦੇ ਅੰਕੜਿਆਂ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ।

ਹੋਰ ਖਬਰਾਂ »

ਹਮਦਰਦ ਟੀ.ਵੀ.