ਚੰਡੀਗੜ੍ਹ, 27 ਅਗਸਤ, ਹ.ਬ. : ਮਲੋਆ ਦੀ ਕਲੌਨੀ ਵਿਚ ਸੱਪਾਂ ਦੇ ਕਹਿਰ ਨਾਲ ਲੋਕੀ ਡਰੇ ਹੋਏ ਹਨ। ਇੱਕ ਘਟਨਾ ਵਿਚ ਜ਼ਹਿਰੀਲੇ ਸੱਪ ਨੇ ਘਰ ਵਿਚ ਪਲੰਗ ’ਤੇ ਸੁੱਤੇ ਪਏ ਨੌਜਵਾਨ ਨੂੰ ਡੰਗ ਲਿਆ, ਜਿਸ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਦਾਖਲ ਕਰਾਇਆ ਗਿਆ। ਜਿੱਥੇ ਉਹ ਵੈਂਟੀਲੇਟਰ ’ਤੇ ਹੈ ਅਤੇ ਉਸ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਘਟਨਾ ਐਤਵਾਰ ਦੇਰ ਰਾਤ ਦੀ ਹੈ ਜਦੋਂ ਕਮਲੇਸ਼ ਨਾਂ ਦੇ ਨੌਜਵਾਨ ਅਪਣੇ ਨਵੇਂ ਅਲਾਟ ਹੋਏ ਫਲੈਟ ਵਿਚ ਸੁੱਤਾ ਹੋਇਆ ਸੀ। ਸਵੇਰੇ ਪੰਜ ਵਜੇ ਕਮਲੇਸ਼ ਦਾ ਸਿਰ ਭਾਰੀ ਹੋਣ ਲੱਗਾ ਤਾਂ ਉਸ ਦੀ ਨੀਂਦ ਖੁਲ੍ਹੀ। ਬਾਥਰੂਮ ਜਾਣ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਤਾਂ ਉਸ ਨੇ ਅਪਣੇ ਭਰਾ ਨੂੰ ਜਗਾਇਆ। ਮੋਢੇ ਵਿਚ ਭਾਰਾਪਨ ਹੋਣ ’ਤੇ ਉਸ ਦੇ ਭਰਾ ਨੇ ਵੇਖਿਆ ਤਾਂ ਉਥੇ ਸੱਪ ਦੇ ਡੰਗਣ ਦਾ ਨਿਸ਼ਾਨ ਸੀ। ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਸੱਪ ਨੂੰ ਮਾਰ ਦਿੱਤਾ। ਨੌਜਵਾਨ ਨੂੰ ਸੈਕਟਰ 16 ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਸੱਪ ਵੀ ਦਿਖਾਇਆ ਗਿਆ ਜੋ ਕਿ ਕਾਮਨ ਕੈਟ ਨਸਲ ਦਾ ਸੀ ਜੋ ਕਿ ਕਾਫੀ ਜ਼ਹਿਰੀਲੀ ਮੰਨਿਆ ਜਾਂਦਾ ਹੈ। ਡਾਕਟਰਾਂ ਨੇ ਨੌਜਵਾਨ ਨੂੰ¿; ਪੀਜੀਆਈ ਰੈਫਰ ਕਰ ਦਿੱਤਾ। ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਡਾਕਟਰਾਂ ਮੁਤਾਬਕ ਮਰੀਜ਼ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

 

ਹੋਰ ਖਬਰਾਂ »

ਹਮਦਰਦ ਟੀ.ਵੀ.