• ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਵਾਰਦਾਤ ਨੰੂ ਦਿੱਤਾ ਅੰਜਾਮ

  • ਕਿਹਾ, ਅਣਖ ਖ਼ਾਤਰ ਕੀਤੈ ਕਤਲ

  • ਅਮਰੀਕਾ ਦੇ ਬੇਕਰਸਫੀਲਡ ’ਚ ਵਾਪਰੀ ਘਟਨਾ

ਬੇਕਰਸਫੀਲਡ, 29 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿਚ ਇਕ ਸਿੱਖ ਨੇ ਅਣਖ ਖ਼ਾਤਰ ਆਪਣੀ ਨੰੂਹ ਦਾ ਕਤਲ ਕਰ ਦਿੱਤਾ। ਸਹੁੰਰੇ ਨੰੂ ਸ਼ੱਕ ਸੀ ਉਸ ਦੀ ਨੰੂਹ ਦੇ ਕਿਸੇ ਨਾਲ ਨਾਜਾਇਜ਼ ਸਬੰਧ ਨੇ। ਇਸ ਸ਼ੱਕ ਕਾਰਨ 65 ਸਾਲਾ ਜਗਜੀਤ ਸਿੰਘ ਨੇ ਆਪਣੀ 37 ਸਾਲਾ ਨੰੂਹ ਸੁੰਮਨਦੀਪ ਕੌਰ ਕੁਨੇਰ ਨੰੂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ 65 ਸਾਲਾ ਜਗਜੀਤ ਸਿੰਘ ਨੰੂ ਗਿ੍ਰਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਜਿਥੇ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। ਘਟਨਾ ਅਮਰੀਕਾ ਦੇ ਬੇਕਰਸਫੀਲਡ ਦੀ ਹੈ। 3200 ਬਲਾਕ ਮੋਨਾਕ ਮੈਡੋਜ਼ ਡਰਾਈਵ ’ਤੇ ਸੋਮਵਾਰ ਸਵੇਰੇ ਕਰੀਬ ਪੌਣੇ 12 ਵਜੇ 37 ਸਾਲਾ ਸੁਮਨਦੀਪ ਦੀ ਲਾਸ਼ ਮਿਲੀ ਸੀ। ਔਰਤ ਦੇ ਸਰੀਰ ’ਤੇ ਕਈ ਗੋਲੀਆਂ ਦੇ ਜ਼ਖ਼ਮ ਸਨ ਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਪੁਲਿਸ ਨੇ ਖ਼ੂਨ ਨਾਲ ਲਿਬੜੀ ਪਿਸਤੌਲ ਬਰਾਮਦ ਕਰ ਲਈ ਹੈ ਜੋ ਮੇਜ਼ ’ਤੇ ਪਈ ਸੀ ਤੇ 37 ਸਾਲਾ ਸੁਮਨਦੀਪ ਕੌਰ ਕੁਨੇਰ ਦੀ ਲਾਸ਼ ਲੀਵਿੰਗ ਰੂਮ ਦੇ ਸੌਫੇ ’ਤੇ ਪਈ ਮਿਲੀ ਸੀ। ਸੁਮਨਦੀਪ ਕੌਰ ਦੇ ਮੰੂਹ ਅਤੇ ਗਰਦਨ ’ਤੇ ਗੋਲੀਆਂ ਦੇ ਤਿੰਨ ਨਿਸ਼ਾਨ ਸਨ। ਪੁਲਿਸ ਅਧਿਕਾਰੀ ਨੇ ਘਟਨਾ ਸਥਾਨ ’ਤੇ ਪੁੱਜਦਿਆਂ ਹੀ ਜਗਜੀਤ ਸਿੰਘ ਨੰੂ ਹਿਰਾਸਤ ’ਚ ਲੈ ਲਿਆ ਸੀ।

ਜਗਜੀਤ ਸਿੰਘ ’ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਲੱਗੇ ਹਨ। ਜਗਜੀਤ ਸਿੰਘ ਨੰੂ ਬੁੱਧਵਾਰ ਨੰੂ ਕੇਰਨ ਕਾਊਂਟੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ ਗਿਆ। ਉਸ ਨੰੂ 2 ਅਕਤੂਬਰ ਨੰੂ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਨੰੂ 1 ਮਿਲੀਅਨ ਡਾਲਰ ’ਤੇ ਜ਼ਮਾਨਤ ਮਿਲ ਗਈ ਹੈ। ਜਾਂਚਕਰਤਾਵਾਂ ਵੱਲੋਂ ਅਦਾਲਤ ਵਿਚ ਦਾਖ਼ਲ ਕੀਤੇ ਦਸਤਾਵੇਜ਼ਾਂ ਮੁਤਾਬਿਕ ਪੁੱਛਗਿੱਛ ਦੌਰਾਨ ਜਗਜੀਤ ਸਿੰਘ ਨੇ ਮੰਨਿਆ ਕਿ ਉਸ ਨੇ ਆਪਣੀ ਨੰੂਹ ਨੰੂ ਗੋਲੀਆਂ ਮਾਰੀਆਂ ਹਨ। ਉਸ ਨੇ ਇਹ ਕਤਲ ਅਣਖ਼ ਖ਼ਾਤਰ ਕੀਤਾ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਨੰੂਹ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਤੇ ਉਹ ਘਰ ਛੱਡਣਾ ਚਾਹੁੰਦੀ ਸੀ। ਸਹੁਰੇ ਤੇ ਨੰੂਹ ਵਿਚਾਲੇ ਵਾਰਦਾਤ ਵਾਲੇ ਦਿਨ ਝਗੜਾ ਇਸ ਕਦਰ ਵਧ ਗਿਆ ਕਿ ਨੰੂਹ ਨੇ ਸਹੁੰਰੇ ਨੰੂ ਧਮਕੀ ਦਿੱਤੀ ਕਿ ਉਹ ਪੁਲਿਸ ਨੰੂ ਫੋਨ ਕਰ ਕੇ ਬੁਲਾਏਗੀ ਤੇ ਉਸ ’ਤੇ ਇੱਜ਼ਤ ਨੰੂ ਹੱਥ ਪਾਉਣ ਦਾ ਦੋਸ਼ ਲਾਏਗੀ। ਇਸ ਮਗਰੋਂ ਸਹੁਰੇ ਨੇ ਗੁੱਸੇ ’ਚ ਆ ਕੇ ਨੰੂਹ ਨੰੂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਗਜੀਤ ਸਿੰਘ ਨੇ ਮੰਨਿਆ ਕਿ ਉਹ ਕਤਲ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਇਸ ਗੋਲੀਬਾਰੀ ’ਚ ਹੋਰ ਕੋਈ ਸ਼ਾਮਲ ਨਹੀਂ ਹੈ।

 

 

ਹੋਰ ਖਬਰਾਂ »

ਹਮਦਰਦ ਟੀ.ਵੀ.