ਮੁੰਬਈ, 30 ਅਗਸਤ, ਹ.ਬ. : ਸੋਨਮ ਕਪੂਰ ਨੇ ਮੁੰਬਈ ਵਿਚ ਅਪਣੀ ਅਗਲੀ ਫ਼ਿਲਮ ‘ਦ ਜ਼ੋਇਆ ਫੈਕਟਰ’ ਦੇ ਟਰੇਲਰ ਲਾਂਚ ਮੌਕੇ ਅਪਣੇ ਲੱਕੀ ਹੋਣ ਬਾਰੇ ਖੁਲਾਸਾ ਕੀਤਾ। ਅਸਲ ਵਿਚ ਫ਼ਿਲਮ ਵਿਚ ਜ਼ੋਇਆ ਦਾ ਕਿਰਦਾਰ ਨਿਭਾ ਰਹੀ ਸੋਨਮ ਕਪੂਰ 25 ਜੂਨ, 1983 ਨੂੰ ਪੈਦਾ ਹੋਈ ਹੈ, ਜਿਸ ਦਿਨ ਭਾਰਤ ਨੇ ਪਹਿਲਾ ਿਕਟ ਵਿਸ਼ਵ ਕੱਪ ਜਿੱਤਿਆ ਸੀ। ਉਸ ਦਿਨ ਤੋਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਘਰ ਤੇ ਦੇਸ਼ ਲਈ ਲੱਕੀ ਮੰਨ ਲਿਆ। ਜਦੋਂ ਸੋਨਮ ਨੂੰ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਨਾਂ ਦਾ ਮਤਲਬ ਹੀ ਲੱਕੀ ਹੈ। ਨਾਲ ਹੀ ਇਹ ਵੀ ਦੱਸਿਆ ਕਿ ਜਦੋਂ ਉਹ ਪੈਦਾ ਹੋਈ ਸੀ, ਤਾਂ ਉਸ ਦੇ ਪਿਤਾ ਅਨਿਲ ਕਪੂਰ ਦੀ ਫ਼ਿਲਮ ਰਾਮ ਲਖਨ ਤੇ ਤੇਜ਼ਾਬ ਜਿਹੀਆਂ ਫ਼ਿਲਮਾਂ ਹਿਟ ਹੋ ਰਹੀਆਂ ਸਨ। ਹਾਲਾਂਕਿ ਸੋਨਾਮ ਕਪੂਰ ਦਾ ਮੰਨਣਾ ਹੈ ਕਿ ਕਿਸਮਤ ਦੇ ਨਾਲ ਮਿਹਨਤੀ ਹੋਣਾ ਵੀ ਜ਼ਰੂਰੀ ਹੈ। ਜੀਵਨ ਦੇ ਬੈਂਕ ਵਿਚ ਜਿੰਨਾ ਪਾਓਗੇ, ਓਨਾ ਵਾਪਸ ਮਿਲੇਗਾ। ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.