ਆਰਿਫ਼ ਮੁਹੰਮਦ ਖ਼ਾਨ ਨੂੰ ਕੇਰਲ ਦੀ ਜ਼ਿੰਮੇਵਾਰੀ

ਨਵੀਂ ਦਿੱਲੀ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਪੰਜ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ ਕਰ ਦਿਤੇ। ਸ਼ਾਹਬਾਨੋ ਮੁੱਦੇ ’ਤੇ ਰਾਜੀਵ ਗਾਂਧੀ ਦੀ ਕੈਬਨਿਟ ਛੱਡਣ ਵਾਲੇ ਆਰਿਫ਼ ਮੁਹੰਮਦ ਖ਼ਾਨ ਨੂੰ ਕੇਰਲ ਦਾ ਗਵਰਨਰ ਥਾਪਿਆ ਗਿਆ ਹੈ ਜਦਕਿ ਤਾਮਿਲਨਾਡੂ ਵਿਚ ਭਾਜਪਾ ਦੀ ਸੂਬਾ ਪ੍ਰਧਾਨ ਡਾ. ਤਮੀਸਿਲਾਈ ਸੰੁਦਰਰਾਜਨ ਨੂੰ ਤੇਲੰਗਾਨਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਕਲਰਾਜ ਮਿਸ਼ਰਾ ਰਾਜਸਥਾਨ ਦੇ ਰਾਜਪਾਲ ਹੋਣਗੇ ਜਦਕਿ ਭਗਤ ਸਿੰਘ ਕੋਸ਼ਿਆਰੀ ਨੂੰ ਮਹਾਰਾਸ਼ਟਰ ਦੇ ਗਵਰਨਰ ਦੀ ਕੁਰਸੀ ਸੌਂਪੀ ਗਈ ਹੈ। ਬੰਡਾਰੂ ਦੱਤਾਤ੍ਰੇਯਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯਕੁਤ ਕੀਤਾ ਗਿਆ ਹੈ। ਦੱਸ ਦੇਈਏ ਕਿ ਕਾਂਗਰਸ ਵਿਚ ਰਹਿ ਚੁੱਕੇ ਆਰਿਫ਼ ਮੁਹੰਮਦ ਖ਼ਾਨ ਲੰਮਾਂ ਸਮਾਂ ਸਰਗਰਮ ਸਿਆਸਤ ਤੋਂ ਦੂਰ ਰਹੇ ਸਨ। ਤਿੰਨ ਤਲਾਕ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਉਨ੍ਹਾਂ ਨੇ ਜ਼ੋਰਦਾਰ ਸਵਾਗਤ ਕੀਤਾ। ਬੰਡਾਰੂ ਦੱਤਾਤ੍ਰੇਯਾ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦਾ ਅਹੁਦਾ ਮਿਲਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਰਾਜਸਥਾਨ ਦਾ ਜ਼ਿਕਰ ਕੀਤਾ ਜਾਵੇ ਤਾਂ ਪਿਛਲੇ 52 ਸਾਲ ਵਿਚ ਸੂਬੇ ਦੇ 40 ਰਾਜਪਾਲ ਬਣੇ¿; ਅਤੇ ਕੋਈ ਵੀ 5 ਸਾਲ ਦਾ ਕਾਰਜਕਾਲ ਪੂਰਾ ਨਾ ਕਰ ਸਕਿਆ ਪਰ ਕਲਿਆਣ ਸਿੰਘ ਸੋਮਵਾਰ ਨੂੰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਦਿਆਂ ਸੇਵਾ ਮੁਕਤ ਹੋ ਰਹੇ ਹਨ। ਉਧਰ 58 ਸਾਲ ਦੀ ਡਾ. ਤਮੀਲਿਸਾਈ ਸੰੁਦਰਰਾਜਨ ਮੌਜੂਦਾ ਸਮੇਂ ਵਿਚ ਮੁਲਕ ਦੀ ਸਭ ਤੋਂ ਘੱਟ ਉਮਰ ਦੀ ਰਾਜਪਾਲ ਬਣ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.