ਵਾਸ਼ਿੰਗਟਨ, 2 ਸਤੰਬਰ, ਹ.ਬ. : ਚੀਨ ਅਤੇ ਅਮਰੀਕਾ ਦੇ ਵਿਚ ਬੀਤੇ ਕਰੀਬ ਇੱਕ ਸਾਲ ਤੋਂ ਚਲ ਰਿਹਾ ਟਰੇਡ ਵਾਰ ਫਿਲਹਾਲ ਖਤਮ ਹੁੰਦਾ ਨਹੀਂ ਦਿਖਾ ਰਿਹਾ। ਟਰੰਪ ਪ੍ਰਸ਼ਾਸਨ ਨੇ ਚੀਨੀ ਉਤਪਾਦਾਂ ’ਤੇ ਨਵਾਂ ਟੈਰਿਫ ਲਗਾ ਦਿੱਤਾ। ਜਿਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ। ਹਾਲੀਡੇ ਸ਼ਾਪਿੰਗ ਸੀਜ਼ਨ ਦੇ ਲਈ ਅਮਰੀਕੀ ਲੋਕਾਂ ਨੇ ਕੱਪੜੇ, ਬੂਟ, ਖੇਡ ਦਾ ਸਮਾਨ ਅਤੇ ਹੋਰ ਕੰਜਿਊਮਰ ਗੁਡਸ ਨੂੰ ਭਾਅ ਵਧਣ ਤੋਂ ਪਹਿਲਾਂ ਹੀ ਖਰੀਦ ਲਿਆ। ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਟੈਰਿਫ ਵਧਾਉਣ ਨਾਲ ਇਸ ਦਾ ਬੋਝ ਚੀਨੀ ਕੰਪਨੀਆਂ ’ਤੇ ਪਵੇਗਾ ਲੇਕਿਨ ਅਸਲ ਵਿਚ ਇਸ ਦਾ ਅਸਰ ਆਮ ਅਮਰੀਕੀਆਂ ’ਤੇ ਹੀ ਪੈ ਰਿਹਾ।ਟਰੰਪ ਪ੍ਰਸ਼ਾਸਨ ਨੇ ਚੀਨ ’ਤੇ ਨਵੇਂ ਵਪਾਰ ਸਮਝੌਤੇ ਲਈ ਦਬਾਅ ਬਣਾਉਣ ਦੇ ਲਈ ਕਰੀਬ 112 ਅਰਬ ਡਾਲਰ ਦੇ ਚੀਨ ਦੇ ਉਤਪਾਦਾਂ ’ਤੇ 15 ਫ਼ੀਸਦੀ ਟੈਕਸ ਵਧਾ ਦਿੱਤਾ ਹੈ। ਇਹ ਫ਼ੈਸਲਾ ਐਤਵਾਰ ਤੋਂ ਲਾਗੂ ਹੋ ਗਿਆ। ਇਸ ਦੇ ਨਾਲ ਹੀ ਅਮਰੀਕਾ ਵਿਚ ਦਰਾਮਦ ਹੋਣ ਵਾਲੇ ਚੀਨ ਦੇ ਕਰੀਬ ਦੋ ਤਿਹਾਈ ਸਮਾਨ ’ਤੇ ਜ਼ਿਆਦਾ ਟੈਕਸ ਲਾਇਆ ਜਾ ਰਿਹਾ ਹੈ। ਟਰੰਪ ਪ੍ਰਸਾਸਨ ਨੇ ਇਸ ਦੇ ਲਈ ਪਹਿਲਾਂ ਕੀਤੇ ਗਏ ਟੈਰਿਫ ਦੇ ਵਾਧੇ ਵਿਚ ਉਪਭੋਗਤਾ ਸਮਾਨਾਂ ਨੂੰ ਵੱਡੇ ਪੱਧਰ ’ਤੇ ਬਾਹਰ ਰੱਖਿਆ ਸੀ।ਪ੍ਰੰਤੂ ਨਵੇਂ ਫੈਸਲੇ ਤੋਂ ਬਾਅਦ ਕਈ ਉਪਭੋਗਤਾ ਸਮਾਨਾਂ ਦੇ ਭਾਅ ਵਧਣ ਦੀ ਸੰਭਾਵਨਾ ਹੈ। ਅਮਰੀਕਾ ਦੇ ਇਸ ਕਦਮ ਨਾਲ ਅਮਰੀਕਾ ਦੇ ਉਪਭੋਗਤਾ ਖ਼ਰਚ ਵਿਚ ਕਮੀ ਆਉਣ ਦੀ ਸੰਭਾਵਨਾ ਹੈ। ਮਾਹਰਾਂ ਨੇ ਟੈਫਿਰ ਵਾਧੇ ਵਿਚ ਉਪਯੋਗਤਾ ਸਮਾਨਾਂ ਨੂੰ ਵੀ ਸ਼ਾਮਲ ਕੀਤੇ ਜਾਣ ਦੇ ਕਾਰਨ ਟਰੰਪ ਦੇ ੲਸ ਕਦਮ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕਾ ਦੀ ਅਪਣੀ ਅਰਥ ਵਿਵਸਥਾ ਨੂੰ ਵੀ ਝਟਕਾ ਲੱਗ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.