ਸ੍ਰੀਨਗਰ ਦੇ ਕਈ ਹਿੱਸਿਆਂ ਵਿਚ ਮੁੜ ਬੰਦਿਸ਼ਾਂ ਲਾਗੂ

ਸ੍ਰੀਨਗਰ, 4 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਸ੍ਰੀਨਗਰ ਵਿਖੇ ਰੋਸ-ਵਿਖਾਵਿਆਂ ਦੌਰਾਨ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਜਿਸ ਮਗਰੋਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਮੁੜ ਬੰਦਿਸ਼ਾਂ ਲਾਗੂ ਕਰ ਦਿਤੀਆਂ ਗਈਆਂ। ਨੌਜਵਾਨ ਦੀ ਸ਼ਨਾਖ਼ਤ ਅਸਰਾਰ ਅਹਿਮਦ ਖ਼ਾਨ ਵਜੋਂ ਕੀਤੀ ਗਈ ਹੈ ਜੋ ਸ੍ਰੀਨਗਰ ਦੇ ਨਾਲ ਲਗਦੇ ਸੌਰਾ ਇਲਾਕੇ ਵਿਚ 6 ਅਗਸਤ ਨੂੰ ਹੋਏ ਮੁਜ਼ਾਹਰਿਆਂ ਦੌਰਾਨ ਜ਼ਖ਼ਮੀ ਹੋਇਆ ਸੀ। ਅਸਰਾਰ ਅਹਿਮਦ ਨੂੰ ਸ਼ੇਰ ਏ ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਭਰਤੀ ਕਰਵਾਇਆ ਗਿਆ ਸੀ ਜਿਥੇ ਬੁੱਧਵਾਰ ਅੱਧ ਰਾਤ ਨੂੰ ਉਸ ਨੇ ਦਮ ਤੋੜ ਦਿਤਾ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਸਰਾਰ ਅਹਿਮਦ ਦੇ ਸਰੀਰ 'ਤੇ ਗੋਲੀ ਦਾ ਕੋਈ ਜ਼ਖ਼ਮ ਨਹੀਂ ਸੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਵਿਰੁੱਧ ਸੌਰਾ ਵਿਖੇ ਵੱਡੇ ਪੱਧਰ 'ਤੇ ਰੋਸ ਵਿਖਾਵੇ ਹੋਏ ਸਨ। 

ਹੋਰ ਖਬਰਾਂ »