ਔਰਬੀਟਰ ਨੇ ਭੇਜੀਆਂ ਲੈਂਡਰ ਵਿਕਰਮ ਦੀਆਂ ਤਸਵੀਰਾਂ

ਨਵੀਂ ਦਿੱਲੀ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਪੁਲਾੜ ਖੋਜ ਕੇਂਦਰ, ਚੰਦਰਯਾਨ-2  ਦੇ ਲੈਂਡਰ ਵਿਕਰਮ ਦਾ ਪਤਾ ਲਾਉਣ ਵਿਚ ਸਫ਼ਲ ਹੋ ਗਿਆ ਹੈ। ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਐਤਵਾਰ ਨੂੰ ਦੱਸਿਆ ਕਿ ਔਰਬੀਟਰ ਨੇ ਲੈਂਡਰ ਦੀਆਂ ਕੁਝ ਤਸਵੀਰਾਂ ਖਿੱਚ ਕੇ ਭੇਜੀਆਂ ਹਨ ਅਤੇ ਵਿਕਰਮ ਨਾਲ ਮੁੜ ਸੰਪਰਥ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।  ਦੱਸ ਦੇਈਏ ਕਿ ਭਾਰਤ 7 ਸਤੰਬਰ ਨੂੰ ਪੁਲਾੜ ਖੇਤਰ ਵਿਚ ਇਤਿਹਾਸ ਸਿਰਜਣ ਦੀਆਂ ਬਰੂਹਾਂ 'ਤੇ ਖੜ•ਾ ਸੀ ਪਰ ਅਚਾਨਕ ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ। ਲੈਂਡਰ ਵਿਕਰਮ ਨੇ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੀ ਦਰਮਿਆਨ ਰਾਤ ਤਕਰੀਬਨ 1.55 ਵਜੇ ਚੰਨ• ਦੀ ਸਤ•ਾ 'ਤੇ ਉਤਰਨਾ ਸੀ ਪਰ ਇਸ ਬਾਅਦ ਵਿਚ ਸਮਾਂ ਬਦਲ ਕੇ 1.53 ਕਰ ਦਿਤਾ ਗਿਆ। ਸਮਾਂ ਲੰਘਣ ਮਗਰੋਂ ਵੀ ਲੈਂਡਰ ਵਿਕਰਮ ਦੀ ਸਥਿਤੀ ਪਤਾ ਨਹੀਂ ਲੱਗ ਸਕੀ। ਚੰਦਰਯਾਨ-2 ਦਾ ਔਰਬੀਟਰ ਹਾਲੇ ਵੀ ਸਤ•ਾ ਤੋਂ 119 ਕਿਲੋਮੀਟਰ ਉਚਾਈ 'ਤੇ ਗੇੜੇ ਕੱਢ ਰਿਹਾ ਹੈ। 2379 ਕਿਲੋਗ੍ਰਾਮ ਵਜ਼ਨੀ ਔਰਬੀਟਰ ਦੇ ਨਾਲ 8 ਪੇਲੋਡ ਹਨ ਅਤੇ ਇਹ ਇਕ ਸਾਲ ਤੱਕ ਕੰਮ ਕਰੇਗਾ। ਇਸਰੋ ਨੇ ਦਾਅਵਾ ਕੀਤਾ ਹੈ ਕਿ ਚੰਦਰਯਾਨ-2 ਮਿਸ਼ਨ 99 ਫ਼ੀ ਸਦੀ ਸਫ਼ਲ ਰਿਹਾ ਹੇ ਅਤੇ ਸਿਰਫ਼ ਆਖ਼ਰੀ ਪੜਾਅ ਵਿਚ ਲੈਂਡਰ ਨਾਲ ਸੰਪਰਕ ਟੁੱਟ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.