ਮੈਲਬੌਰਨ, 10 ਸਤੰਬਰ, ਹ.ਬ. : ਆਸਟ੍ਰੇਲੀਆ ਦੇ ਦੋ ਸੂਬਿਆਂ ਦੇ ਜੰਗਲਾਂ 'ਚ ਲੱਗੀ ਅੱਗ ਤੇਜ਼ ਹਵਾ ਕਾਰਨ ਹੋਰ ਭਿਆਨਕ ਹੋ ਗਈ। ਜੰਗਲਾਂ 'ਚ ਸੌ ਤੋਂ ਵੱਧ ਥਾਵਾਂ 'ਤੇ ਲੱਗੀ ਅੱਗ ਨਾਲ ਸਿਡਨੀ ਸਥਿਤ ਦੇਸ਼ ਦਾ ਸਭ ਤੋਂ ਮਸਰੂਫ਼ ਹਵਾਈ ਅੱਡਾ ਵੀ ਪ੍ਰਭਾਵਿਤ ਹੋਇਆ ਹੈ। ਆਸਟ੍ਰੇਲੀਆ ਏਅਰ ਸਰਵਿਸਿਜ ਮੁਤਾਬਕ, ਸੋਮਵਾਰ ਸਵੇਰੇ ਹਵਾਈ ਅੱਡੇ ਦੇ ਇਕ ਰਨਵੇ ਨੂੰ ਤਿੰਨ ਘੰਟੇ ਤਕ ਬੰਦ ਕਰਨਾ ਪਿਆ। ਆਸਟ੍ਰੇਲੀਆ 'ਚ ਦਸੰਬਰ ਤੋਂ ਫਰਵਰੀ ਤਕ ਪੈਣ ਵਾਲੀ ਗਰਮੀ 'ਚ ਅੱਗਜ਼ਨੀ ਦੀਆਂ ਘਟਨਾਵਾਂ ਆਮ ਹਨ। ਪਰ ਦੋ ਸਾਲ ਤਕ ਪਏ ਭਿਆਨਕ ਸੋਕੇ ਤੋਂ ਬਾਅਦ ਇਸ ਸਾਲ ਬਸੰਤ ਦੇ ਮੌਸਮ 'ਚ ਹੀ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਸ ਸੂਬੇ ਜੰਗਲ 'ਚ ਅੱਗ ਦੀਆਂ ਘਟਨਾਵਾਂ ਨਾਲ ਜੂਝ ਰਹੇ ਹਨ। ਗਰਮੀ 'ਚ ਹਾਲਾਤ ਹੋਰ ਖ਼ਰਾਬ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਨੇ ਨਿਊ ਸਾਊਥ ਵੇਲਸ ਦੇ ਪੂਰਬੀ ਤੱਟ ਦੇ ਆਸਪਾਸ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਚਿਤਾਵਨੀ ਦਿੱਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.