ਗੁਰਦਾਸਪੁਰ, 11 ਸਤੰਬਰ, ਹ.ਬ. : ਮੁੰਡਾ ਤੇ ਕੁੜੀ ਵਿਚਕਾਰ ਪ੍ਰੇਮ ਸਬੰਧ ਸਨ। ਤਿੰਨ ਮਹੀਨੇ  ਪਹਿਲਾਂ ਦੋਵਾਂ  ਨੇ Îਇਕੱਠੇ ਰਹਿਣ ਦਾ ਫ਼ੈਸਲ ਕੀਤਾ ਤੇ ਲਵ ਮੈਰਿਜ ਕਰ ਲਈ। ਸਭ ਕੁਝ ਠੀਕ ਠਾਕ ਚਲ ਰਿਹਾ ਸੀ ਲੇਕਿਨ ਇਸ ਵਿਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਝਗੜਾ ਹੋ ਗਿਆ।  ਫੇਰ ਦੋਵਾਂ ਨੇ ਅਜਿਹਾ ਕਦਮ ਚੁੱਕਿਆ ਕਿ ਜਿਸ ਨਾਲ ਘਰ ਵਾਲਿਆਂ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਦੋਵਾਂ ਨੇ ਜ਼ਹਿਰ ਨਿਗਲ ਲਿਆ। ਇਸ ਵਿਚ ਲੜਕੀ ਦੀ ਮੌਤ ਹੋ ਗਈ  ਜਦ ਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਲੜਕੀ ਰੀਤੂ ਚੰਡੀਗੜ੍ਹ ਦੀ ਰਹਿਣ ਵਾਲੀ ਸੀ ਜਦ ਕਿ ਦੀਪਕ ਗੁਰਦਾਸਪੁਰ ਦੇ ਪੁਰਾਨਸ਼ਾਲਾ ਦੇ ਪਿੰਡ ਪੰਡੋਰੀ ਬੈਂਸ ਦਾ ਰਹਿਣ ਵਾਲਾ ਹੈ। ਦੋਵੇਂ ਪੰਡੋਰੀ ਬੈਂਸ ਵਿਚ ਰਹਿ ਰਹੇ ਸੀ।  ਦੋਵਾਂ ਵਿਚ 23 ਅਗਸਤ ਨੂੰ ਝਗੜਾ ਹੋਇਆ ਇਸ ਤੋਂ ਬਾਅਦ ਦੋਵਾਂ ਨੇ ਜ਼ਹਿਰ ਨਿਗਲਿਆ।
ਥਾਣਾ ਪੁਰਾਨਾਸ਼ਾਲੀ ਦੇ ਇੰਚਾਰਜ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਦਸ ਦਿਨ ਪਹਿਲਾਂ ਪਤੀ-ਪਤਨੀ ਨੇ ਜਹਿਰੀਲੀ ਦਵਾਈ ਪੀਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਅਦਾਲਤ ਵਿਚ ਅਪਣੇ ਬਿਆਨ ਦਰਜ ਕਰਾਏ ਸੀ। ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ ਜਦ ਕਿ ਹਸਪਾਤਲ ਵਿਚ ਭਰਤੀ ਉਸ ਦਾ ਪਤੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ। ਜਿਵੇਂ ਹੀ ਕੋਈ ਸ਼ਿਕਾਇਤ ਮਿਲੇਗੀ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.