ਦੱਖਣੀ ਅਮਰੀਕਾ ਅਤੇ ਆਸਟ੍ਰੇਲੀਆ ਤੱਕ ਫੈਲੀਆਂ ਹੋਈਆਂ ਸਨ ਜੜਾਂ

ਚੰਡੀਗੜ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਨਾਰਕੌਟਿਕਸ ਕੰਟਰੋਲ ਬਿਊਰੋ ਨੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਦਾ ਪਰਦਾ ਫ਼ਾਸ਼ ਕਰ ਦਿਤਾ ਜਿਸ ਦੀਆਂ ਜੜਾਂ ਦੱਖਣੀ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਤੱਕ ਫੈਲੀਆਂ ਹੋਈਆਂ ਸਨ। ਤਸਕਰਾਂ ਵੱਲੋਂ ਦੱਖਣੀ ਅਮਰੀਕਾ ਤੋਂ ਕੋਕੀਨ ਖ਼ਰੀਦ 'ਤੇ ਕੈਨੇਡਾ ਪਹੁੰਚਾਈ ਜਾਂਦੀ ਅਤੇ ਫਿਰ ਇਸ ਨੂੰ ਪੰਜਾਬ ਭੇਜਿਆ ਜਾਂਦਾ। ਨਾਰਕੌਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਐਸ.ਕੇ. ਝਾਅ ਨੇ ਦੱਸਿਆ ਕਿ ਕੈਨੇਡਾ ਤੋਂ ਪੰਜਾਬ ਭੇਜੇ ਗਏ ਇਕ ਪ੍ਰਿੰਟਰ ਵਿਚ ਕੋਕੀਨ ਹੋਣ ਦੀ ਸੂਹ ਮਿਲੀ ਸੀ ਅਤੇ ਇਹ ਪ੍ਰਿੰਟਰ ਜਲੰਧਰ ਦੇ ਇਕ ਟਿਕਾਣੇ 'ਤੇ ਪਹੁੰਚਾਇਆ ਜਾਣਾ ਸੀ। ਪ੍ਰਿੰਟਰ ਜ਼ਬਤ ਕਰ ਕੇ ਜਾਂਚ ਕੀਤੀ ਗਈ ਤਾਂ ਇਸ ਵਿਚੋਂ 422 ਗ੍ਰਾਮ ਉਚ ਮਿਆਰ ਵਾਲੀ ਕੋਕੀਨ ਬਰਾਮਦ ਹੋਈ। ਨਾਰਕੌਟਿਕਸ ਕੰਟਰੋਲ ਬਿਊਰੋ ਨੇ ਜਲੰਧਰ ਦੇ ਵਸਨੀਕ ਯੋਗੇਸ਼ ਕੁਮਾਰ ਧੁੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 115 ਗ੍ਰਾਮ ਕੋਕੀਨ, 80 ਗ੍ਰਾਮ ਹਸ਼ੀਸ਼ ਤੇਲ, 13 ਗ੍ਰਾਮ ਐਫ਼ੇਡ੍ਰਿਨ ਅਤੇ 292 ਕੈਪਸੂਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕੋਕੀਨ ਵਿਚ ਮਿਲਾਉਣ ਲਈ ਵਰਤੇ ਜਾਂਦੇ 900 ਗ੍ਰਾਮ ਪਦਾਰਥ ਵੀ ਜ਼ਬਤ ਕੀਤੇ। ਇਨ•ਾਂ ਚੀਜ਼ਾਂ ਦੀ ਅੰਦਾਜ਼ਨ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਜੇ ਪਾਸੇ ਐਸ.ਟੀ.ਐਫ਼. ਦੀ ਮਦਦ ਨਾਲ ਅੰਮ੍ਰਿਤਸਰ ਦੇ ਪੱਟੀ ਇਲਾਕੇ ਵਿਚੋਂ ਅਕਸ਼ਿੰਦਰ ਸਿੰਘ ਨਾਂ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.