ਵੈਨਕੂਵਰ ਤੋਂ ਸ਼ੁਰੂ ਕੀਤਾ ਆਮ ਚੋਣਾਂ ਦਾ ਪ੍ਰਚਾਰ

ਵੈਨਕੂਵਰ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਲਿਬਰਲ ਆਗੂ ਜਸਟਿਨ ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦਾ ਆਰੰਭ ਕੈਨੇਡਾ ਵਿਚ ਮੱਧ ਵਰਗੀ ਲੋਕਾਂ ਦਾ ਘੇਰਾ ਵਧਾਉਣ ਦੇ ਵਾਅਦੇ ਨਾਲ ਕੀਤਾ ਅਤੇ ਚਿਤਾਵਨੀ ਦਿਤੀ ਕਿ ਜੇ ਕੰਜ਼ਰਵੇਟਿਵ ਪਾਰਟੀ ਸੱਤਾ ਵਿਚ ਆਈ ਤਾਂ ਮੁਲਕ ਹਨੇਰੇ ਦੌਰ ਵਿਚ ਦਾਖ਼ਲ ਹੋ ਜਾਵੇਗਾ। ਔਟਵਾ ਵਿਖੇ 42ਵੀਂ ਪਾਰਲੀਮੈਂਟ ਭੰਗ ਕਰਨ ਅਤੇ 21 ਅਕਤੂਬਰ ਨੂੰ ਚੋਣਾਂ ਦਾ ਰਸਮੀ ਐਲਾਨ ਕਰਨ ਉਪ੍ਰੰਤ ਜਸਟਿਨ ਟਰੂਡੋ ਸਿੱਧਾ ਵੈਨਕੂਵਰ ਕਿੰਗਜ਼ਵੇਅ ਪਾਰਲੀਮਾਨੀ ਹਲਕੇ ਵਿਚ ਪੁੱਜੇ। ਜਸਟਿਨ ਟਰੂਡੋ ਨੇ ਕਿਹਾ ਕਿ ਪਿਛਲੇ ਚਾਰ ਸਾਲ ਲਿਬਰਲ ਸਰਕਾਰ ਨੇ ਬਹੁਤ ਕੁਝ ਕੀਤਾ ਪਰ ਅਸਲੀਅਤ ਇਹ ਹੈ ਕਿ ਹਾਲੇ ਸਿਰਫ਼ ਸ਼ੁਰੂਆਤ ਹੋਈ ਹੈ, ਇਸ ਲਈ ਕੈਨੇਡੀਅਨ ਲੋਕਾਂ ਨੂੰ ਸੋਚ-ਸਮਝ ਕੇ ਨਵੀਂ ਸਰਕਾਰ ਚੁਣਨੀ ਹੋਵੇਗੀ। ਨਹੀਂ ਤਾਂ ਸਾਡਾ ਮੁਲਕ ਕੰਜ਼ਰਵੇਟਿਵ ਪਾਰਟੀ ਦੀਆਂ ਅਸਫ਼ਲ ਨੀਤੀਆਂ ਦੀ ਦਲਦਲ ਵਿਚ ਫਸ ਜਾਵੇਗਾ। ਭਾਵੇਂ ਟਰੂਡੋ ਨੇ ਇਸ ਮੌਕੇ ਐਂਡਰਿਊ ਸ਼ੀਅਰ ਜਾਂ ਕਿਸੇ ਹੋਰ ਸਿਆਸੀ ਵਿਰੋਧੀ ਦਾ ਨਾਂ ਨਹੀਂ ਲਿਆ ਪਰ ਲਿਬਰਲ ਪਾਰਟੀ ਦੇ ਸਟੈਂਡ ਨੂੰ ਪੂਰੀ ਤਰ•ਾਂ ਦਰੁਸਤ ਠਹਿਰਾਇਆ ਕਿ ਕੰਜ਼ਰਵੇਟਿਵ ਪਾਰਟੀ ਦੇ ਸੱਤਾ ਵਿਚ ਆਉਣ 'ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਵੇਗਾ।

ਹੋਰ ਖਬਰਾਂ »