ਵਾਸ਼ਿੰਗਟਨ, 14 ਸਤੰਬਰ, ਹ.ਬ. : ਮੈਰੀਲੈਂਡ ਦੇ ਪ੍ਰਿੰਸ ਜੌਰਜ ਕਾਊਂਟੀ ਵਿਚ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਇੱਕ ਛੋਟਾ ਜਹਾਜ਼ ਹਾਈਵੇ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਉਹ ਇੱਕ ਕਾਰ ਨਾਲ ਟਕਰਾ ਗਿਆ। ਜਿਸ ਵਿਚ ਦੋ ਲੋਕ ਜ਼ਖਮੀ ਹੋ ਗਏ। ਪ੍ਰਿੰਸ ਜੌਰਜ ਦੇ ਕਾਊਂਟੀ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਮਾਰਕ ਬਰੈਡੀ ਨੇ ਕਿਹਾ ਕਿ ਜਹਾਜ਼ ਬੋਵੀ ਵਿਚ ਫਰੀਵੇਅ ਹਵਾਈ ਅੱਡੇ ਦੇ ਕੋਲ ਸਵੇਰੇ ਕਰੀਬ ਸਾਢੇ 11 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਬਰੈਡੀ ਨੇ ਕਿਹਾ ਕਿ ਜਹਾਜ਼ ਦੇ ਹਾਦਾਸਾਗ੍ਰਸਤ ਹੋਣ ਤੋਂ ਬਾਅਦ ਕਾਰ ਨਾਲ ਟਕਰਾਉਣ ਦੇ ਕਾਰਨ ਕਾਰ ਸਵਾਰ ਦੋ ਲੋਕਾਂ ਨੂੰ ਸੱਟਾਂ ਲੱਗੀਆਂ। ਜਹਾਜ਼ ਵਿਚ ਸਵਾਰ ਦੋ ਲੋਕਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੇ। ਮੈਰੀਲੈਂਡ ਰਾਜ ਪੁਲਿਸ ਕਿਹਾ ਕਿ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਭਰਨ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪੁਲਿਸ ਨੇ ਪਾਇਲਟ ਦੀ ਪਛਾਣ ਲੌਰਿਲ ਦੇ ਰਹਿਣ ਵਾਲੇ 58 ਸਾਲਾ ਜੂਲੀਅਸ ਟੌਲਸਨ ਅਤੇ ਕੋਲੰਬੀਆ ਦੇ 57 ਸਾਲਾ ਨਿਵਾਸੀ ਮਾਈਕਲ ਦੇ ਰੂਪ ਵਿਚ ਕੀਤੀ ਫੈਡਰਲ ਐਵੀਏਸ਼ਨ ਐਡਮਨਿਸਟਰੇਸ਼ਨ ਰਜਿਸਟਰੀ ਵਿਚ ਦੋਵਾਂ ਨੂੰ ਜਹਾਜ਼ ਦੇ ਹੋਰ ਮਾਲਕਾਂ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ।
ਜਹਾਜ਼ ਦੇ ਰਜਿਸਟਰਡ ਮਾਲਕ, ਡੇਰਿਕ ਅਰਲੀ ਨੇ ਕਿਹਾ ਕਿ ਉਨ੍ਹਾਂ ਨਹਂਂ ਪਤਾ ਸੀ ਕਿ ਜਹਾਜ਼ ਕਿਵੇਂ ਥੱਲੇ ਡਿੱਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਦੁਰਘਟਨਾਵਾਂ ਦੀ ਅਧਿਕਾਰਕ ਜਾਂਚ ਕੀਤੀ ਜਾਂਦੀ ਹੈ। ਇਯ ਲਈ ਇਹ ਪਤਾ ਲਾਉਣਾ ਹੈ ਕਿ ਜਹਾਜ਼ ਵਿਚ ਕੀ ਹੋਇਆ ਸੀ।
ਬਾਲਟੀਮੋਰ ਦੇ 31 ਸਾਲਾ ਨਿਵਾਸੀ ਐਰਿਕ ਡਿਪ੍ਰੋਸਪੇਰੋ ਨੇ ਕਿਹਾ ਕਿ ਉਹ ਇੱਕ ਸਹਿਯੋਗੀ ਦੇ ਨਾਲ ਐਨਾਪੋਲਿਸ ਵਿਚ ਕੰਮ ਕਰਨ ਲਈ ਜਾ ਰਹੇ ਸੀ। ਉਦੋਂ ਹੀ ਇਕ ਜਹਾਜ਼ ਹਾਈਵੇ ਦੇ ਵਿਚ ਦਿਖਾਈ ਦਿੱਤਾ ਅਤੇ ਉਸ ਨੇ ਬਹੁਤ ਜ਼ੋਰ ਨਾਲ ਕਾਰ ਵਿਚ ਟੱਕਰ ਮਾਰੀ। ਇਹ ਠੀਕ ਸਾਡੇ ਸਾਹਮਣੇ ਸੀ ਅਤੇ ਇਹ ਸਭ ਐਨੀ ਤੇਜ਼ੀ ਲਾਲ ਹੋਇਆ ਕਿ ਸਾਨੂੰ ਕੁਝ ਵੀ ਕਰਨ ਦਾ ਮੌਕਾ ਹੀ ਨਹਂੀ ਮਿਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.