ਵਾਸ਼ਿੰਗਟਨ, 19 ਸਤੰਬਰ, ਹ.ਬ. : ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਵਾਰ ਮੁਲਾਕਾਤ ਕਰਨ ਵਾਲੇ ਹਨ। ਇਹ ਜਾਣਕਾਰੀ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨੇ ਦਿੱਤੀ। ਦੋਵੇਂ ਨੇਤਾਵਾਂ ਦੀ ਪਹਿਲੀ ਬੈਠਕ ਜਪਾਨ ਵਿਚ ਜੀ20 ਸੰਮੇਲਨ ਦੌਰਾਨ ਅਤੇ ਦੂਜੀ ਫਰਾਂਸ ਵਿਚ ਜੀ7 ਸੰਮੇਲਨ ਦੌਰਾਨ ਹੋਈ ਸੀ।
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਬੁਧਵਾਰ ਨੂੰ ਵਾਸਿੰਗਟਨ ਦੇ ਲੋਕਾਂ ਨੂੰ ਕਿਹਾ, ਇਸ ਹਫ਼ਤੇ ਦੇ ਅੰਤ ਵਿਚ ਜਦ ਮੋਦੀ ਅਮਰੀਕਾ ਪਹੁੰਚਣਗੇ ਤਾਂ ਇੱਥੇ ਵੀ ਦੋ ਵਾਰ ਟਰੰਪ ਨਾਲ ਮੁਲਾਕਾਤ ਕਰਨਗੇ। ਅਜਿਹੇ ਵਿਚ ਕੁਝ ਮਹੀਨਿਆਂ ਦੇ ਫਰਕ ਵਿਚ ਉਨ੍ਹਾਂ ਦੀ ਚਾਰ ਵਾਰ ਮੁਲਾਕਾਤ ਹੋਵੇਗੀ। ਮੋਦੀ ਸ਼ਨਿੱਚਰਵਾਰ ਨੂੰ ਹਿਊਸਟਨ ਪੁੱਜਣਗੇ। ਇੱਕ ਦਿਨ ਬਾਦਅ ਟਰੰਪ ਉਨ੍ਹਾਂ ਦਾ ਹਾਉਡੀ ਮੋਦੀ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਕਿ ਇਸ ਪ੍ਰੋਗਰਾਮ ਵਿਚ 50 ਹਜ਼ਾਰ ਭਾਰਤੀ-ਅਮਰੀਕੀ ਲੋਕ ਹਿੱਸਾ ਲੈਣਗੇ।
ਇਸ ਤੋਂ ਬਅਦ ਦੋਵੇਂ ਨੇਤਾ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਇਜਲਾਸ ਦੇ ਮੌਕੇ 'ਤੇ ਨਿਊਯਾਰਕ ਵਿਚ ਮਿਲਣਗੇ। ਹਰਸ਼ਵਰਧਨ ਨੇ ਕਿਹਾ ਕਿ ਉਹ 22 ਸਤੰਬਰ ਨੁੰ ਮਿਲਣਗੇ। ਅਮਰੀਕੀ ਰਾਸ਼ਟਰਪਤੀ ਹਿਊਸਟਨ ਵਿਚ ਵਿਸ਼ਾਲ ਭਾਰਤੀ ਪਰਵਾਸੀ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਮੋਦੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਨਿਊਯਾਰਕ ਵਿਚ ਯੂਐਨਜੀਏ ਦੇ ਸੈਸ਼ਨ ਵਿਚ ਵੀ ਮੁਲਾਕਾਤ ਕਰਨਗੇ। ਇਹ ਪਹਿਲੀ ਵਾਰ ਹੈ ਜਦ ਚਾਰ ਮਹੀਨਿਆਂ ਦੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ  ਚਾਰ ਵਾਰ ਬੈਠਕ ਕਰਨਗੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.