ਵਾਸ਼ਿੰਗਟਨ, 19 ਸਤੰਬਰ, ਹ.ਬ. : ਅਮਰੀਕਾ ਦੇ ਓਕਲਾਹੋਮਾ ਸੂਬੇ ਵਿਚ ਇੱਕ 18 ਸਾਲਾ ਲੜਕੀ ਨੇ ਅਪਣੇ ਸਾਬਕਾ ਸਕੂਲ ਦੇ ਮੈਂਬਰਾਂ ਸਣੇ 400 ਲੋਕਾਂ ਨੂੰ ਗੋਲੀ ਨਾਲ ਉਡਾਉਣ ਦੀ ਧਮਕੀ ਦਿੱਤੀ। ਪੁਲਿਸ ਨੇ 18 ਸਾਲਾ ਐਲੇਕਸਿਸ ਵਿਲਸਨ ਨੂੰ ਕਾਬੂ ਕਰ ਲਿਆ। ਕੋਰਟ ਵਿਚ ਪੇਸ਼ ਦਸਤਾਵੇਜ਼ਾਂ  ਮੁਤਾਬਕ, ਐਲੇਕਸਿਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਕੀ ਹਥਿਆਰ ਜਮ੍ਹਾਂ ਕਰ ਰੱਖੇ ਸੀ। ਪਿਟਸਬਰਗ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਕ,  ਪਿਜ਼ਾ ਰੈਸਟੋਰੈਂਟ ਵਿਚ ਕੰਮ ਕਰਨ ਵਾਲੀ ਐਲੇਕਸਿਸ ਨੇ ਸੋਮਵਾਰ ਨੂੰ ਅਪਣੇ ਇੱਕ  ਸਹਿਯੋਗੀ ਨੂੰ ਦੱਸਿਆ ਕਿ ਉਸ ਕੋਲ ਏਕੇ 47 ਵਰਗੇ ਹਥਿਆਰ ਹਨ। ਉਸ ਨੇ ਹਥਿਆਰਾਂ ਨਾਲ ਅਪਣੀ ਤਸਵੀਰ ਵੀ ਦਿਖਾਈ। ਉਸ ਨੇ ਇਨ੍ਹਾਂ ਹਥਿਆਰਾਂ ਨਾਲ ਅਪਣੇ ਸਾਬਕਾ ਸਕੂਲ ਵਿਚ ਕੁਝ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਗੱਲ ਕਹੀ। ਸਕੂਲ ਵਿਚ ਜਮਾਤੀਆਂ ਵਲੋਂ ਪ੍ਰੇਸ਼ਾਨ ਕੀਤੇ ਜਾਣ ਨੂੰ ਉਸ ਨੇ ਇਸ ਦੀ ਵਜ੍ਹਾ ਦੱਸਿਆ। ਸਹਿਯੋਗੀ ਦੀ ਸੂਚਨਾ  'ਤੇ  ਪੁਲਿਸ ਨੇ ਐਲੇਕਸਿਸ ਦੇ ਘਰ ਤੋਂ ਏਕੇ 47 ਤੋਂ ਇਲਾਵਾ ਹੋਰ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ। ਸਕੂਲ ਦੇ ਅਧਿਕਾਰੀਆਂ ਨੇ  ਦੱਸਿਆ ਕਿ ਐਲੇਕਸਿਸ ਨੂੰ ਸਕੂਲ ਤੋਂ ਕੱਢਿਆ ਗਿਆ ਸੀ। ਉਹ ਚਾਕੂ ਲੈ ਕੇ ਸਕੂਲ ਆਉਂਦੀ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.