ਪੁਲਿਸ ਵੱਲੋਂ ਮਦਦ ਲਈ ਲੋਕਾਂ ਅਤੇ ਮੀਡੀਆ ਅਦਾਰਿਆਂ ਦਾ ਧੰਨਵਾਦ

ਬਰੈਂਪਟਨ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦਾ 52 ਸਾਲਾ ਵਸਨੀਕ ਕੁਲਦੀਪ ਸੰਘਾ ਵੀਰਵਾਰ ਸ਼ਾਮ ਪੁਲਿਸ ਨੂੰ ਸਹੀ ਸਲਾਮਤ ਮਿਲ ਗਿਆ ਜੋ ਬੁੱਧਵਾਰ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਪੁਲਿਸ ਨੇ ਕੁਲਦੀਪ ਸੰਘਾ ਦੀ ਭਾਲ ਵਾਸਤੇ ਲੋਕਾਂ ਅਤੇ ਮੀਡੀਆ ਅਦਾਰਿਆਂ ਵੱਲੋਂ ਕੀਤੀ ਗਈ ਮਦਦ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ। ਪੁਲਿਸਮ ਮੁਤਾਬਕ ਕੁਲਦੀਪ ਸੰਘਾ ਨੂੰ ਆਖਰੀ ਵਾਰ ਔਕਟਿਲੋ ਬੁਲੇਵਾਰਡ ਅਤੇ ਡਿਕਸੀ ਰੋਡ ਇਲਾਕੇ ਵਿਚ ਵੇਖਿਆ ਗਿਆ ਸੀ। ਕੁਲਦੀਪ ਸੰਘਾ ਨੂੰ ਸਿਹਤ ਸਬੰਧੀ ਸਮੱਸਿਆ ਹੋਣ ਕਾਰਨ ਉਹ ਕਈ ਵਾਰ ਆਪੇ ਵਿਚ ਨਹੀਂ ਰਹਿੰਦਾ ਅਤੇ ਪਰਵਾਰ ਚਿੰਤਾ ਵਿਚ ਡੁੱਬ ਵਿਚ ਜਾਂਦਾ ਹੈ। ਕੁਲਦੀਪ ਸੰਘਾ ਦੀ ਸਹੀ-ਸਲਾਮਤ ਮਿਲਣ ਮਗਰੋਂ ਉਸ ਦੇ ਪਰਵਾਰ ਨੇ ਵੀ ਸੁਖ ਦਾ ਸਾਹ ਲਿਆ ਅਤੇ ਮਦਦ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.