ਤੀਜੀ ਪਤਨੀ ਨਾਲ ਸੈਕਟਰ-39 'ਚ ਰਹਿੰਦਾ ਸੀ ਕਾਂਸਟੇਬਲ

ਚੰਡੀਗੜ, 22 ਸਤੰਬਰ, ਹ.ਬ. : ਚੰਡੀਗੜ•  ਦੇ ਸੈਕਟਰ-39 ਵਿੱਚ ਇੱਕ ਕਾਂਸਟੇਬਲ ਨੇ ਆਪਣੀ ਸਰਵਿਸ ਰਿਵਾਲਰ ਨਾਲ ਹੀ ਖੁਦ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਦੂਜੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਤੇ ਹੁਣ ਉਹ ਆਪਣੀ ਤੀਜੀ ਪਤਨੀ ਨਾਲ ਸੈਕਟਰ-39 ਵਿੱਚ ਰਹਿੰਦਾ ਸੀ। ਮੌਕੇ ਤੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਹਰਿਆਣਾ ਦੇ ਆਈਏਐਸ ਏਕੇ ਸਿੰਘ ਦੇ ਨਾਲ ਪੀਐਸਓ ਡਿਊਟੀ 'ਤੇ ਤਾਇਨਾਤ ਹਰਿਆਣਾ ਦੇ ਸੀਆਈਡੀ ਵਿਭਾਗ ਵਿੱਚ ਡਿਊਟੀ ਨਿਭਾ ਰਹੇ ਕਾਂਸਟੇਬਲ ਸੋਨੂ ਕੁਮਾਰ ਨੇ ਸ਼ੁੱਕਰਵਾਰ ਸ਼ਾਮ 7 ਵਜੇ ਸੈਕਟਰ-39 ਦੇ ਆਪਣੇ ਸਰਕਾਰੀ ਆਵਾਸ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੌਤ ਦਾ ਕਾਰਨ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ। ਵਾਰਦਾਤ ਦੇ ਸਮੇਂ ਸਾਰੇ ਆਪਣੇ ਘਰ ਵਿੱਚ ਹੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਸੋਨੂ ਕੁਮਾਰ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਜਦਕਿ ਦੂਜੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਅਤੇ ਹੁਣ ਉਹ ਆਪਣੀ ਤੀਜੀ ਪਤਨੀ ਨਾਲ ਸੈਕਟਰ-39 ਵਿੱਚ ਰਹਿੰਦਾ ਸੀ। ਜਾਣਕਾਰੀ ਮੁਤਾਬਕ ਸੋਨੂ ਸ਼ੁੱਕਰਵਾਰ ਰਾਤ ਨੂੰ ਹੀ ਆਪਣੇ ਪੂਰੇ ਪਰਿਵਾਰ ਨਾਲ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਕਟੜਾ ਜਾ ਰਿਹਾ ਸੀ। ਸਾਰਾ ਸਾਮਾਨ ਪੈਕ ਸੀ। ਸ਼ਾਮ ਲਗਭਗ 5 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਅਤੇ ਉਸ ਨੇ ਸੋਨੂ ਕੁਮਾਰ ਨੂੰ ਸੈਕਟਰ-17 ਵਿੱਚ ਮਿਲਣ ਲਈ ਸੱਦ ਲਿਆ। ਉਸ ਸ਼ਖਸ ਨੂੰ ਮਿਲ ਕੇ ਸੋਨੂ ਸ਼ਾਮ 7 ਵਜੇ ਜਦੋਂ ਘਰ ਆਇਆ ਤਾਂ ਆਉਂਦੇ ਹੀ ਉਸ ਨੇ ਆਪਣੇ ਘਰ ਦੇ ਪਿਛਲੇ ਕਮਰੇ ਵਿੱਚ ਜਾ ਕੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.