ਸਾਰੀ ਜਾਇਦਾਦ ਵੇਚ ਕੇ ਵੀ ਬਿਲ ਦੀ ਰਕਮ ਪੂਰੀ ਕਰਨੀ ਮੁਸ਼ਕਲ

ਅੰਮ੍ਰਿਤਸਰ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦਾ ਬਿਜਲੀ ਮਹਿਕਮਾ ਆਪਣੇ ਕਾਰਨਾਮਿਆਂ ਲਈ ਅਕਸਰ ਚਰਚਾ ਵਿਚ ਰਹਿੰਦਾ ਹੈ। ਇਸ ਵਾਰ ਇਕ ਸਧਾਰਣ ਸ਼ਖਸ ਨੂੰ 90 ਲੱਖ ਰੁਪਏ ਦਾ ਬਿਲ ਭੇਜ ਕੇ ਦੌਰਾ ਪੈਣ ਵਾਲਾ ਕਰ ਦਿਤਾ ਜਿਸ ਦੇ ਮਕਾਨ ਦੀ ਕੀਮਤ ਹੀ 35 ਲੱਖ ਰੁਪਏ ਬਣਦੀ ਹੈ। ਅੰਮ੍ਰਿਤਸਰ ਦੇ ਕੋਟ ਖ਼ਾਲਸਾ ਦੇ ਵਸਨੀਕ ਰਵੀ ਕੁਮਾਰ ਨੇ ਦੱਸਿਆ ਕਿ ਉਨਾਂ ਦਾ ਬਿਲ ਆਮ ਤੌਰ 'ਤੇ 15 ਤੋਂ 20 ਹਜ਼ਾਰ ਰੁਪਏ ਆਉਂਦਾ ਸੀ ਪਰ ਇਸ ਵਾਰ 90 ਲੱਖ ਰੁਪਏ ਦਾ ਬਿਲ ਕੇ ਰਵੀ ਕੁਮਾਰ ਦੇ ਪਿਤਾ ਡਿਪ੍ਰੈਸ਼ਨ ਵਿਚ ਚਲੇ ਗਏ। ਬਿਜਲੀ ਮਹਿਕਮੇ ਵਾਲੇ ਬਿਲ ਨੂੰ ਗ਼ਲਤ ਤਾਂ ਮੰਨ ਰਹੇ ਹਨ ਪਰ ਇਸ ਨੂੰ ਦਰੁਸਤ ਕਰਨ ਵਾਸਤੇ ਕੋਈ ਤਿਆਰ ਨਹੀਂ। ਹੁਣ ਐਨੀ ਵੱਡੀ ਰਕਮ ਕਿੱਥੋਂ ਆਊ, ਇਹ ਸੋਚ-ਸੋਚ ਕੇ ਰਵੀ ਕੁਮਾਰ ਦਾ ਦਿਲ ਬੈਠਿਆ ਜਾ ਹਾ ਹੈ। ਉਧਰ ਬਿਜਲੀ ਮਹਿਕਮੇ ਦੇ ਅਫ਼ਸਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਇਸ ਬਾਰੇ ਮੂੰਹ ਖੋਲ•ਣ ਨੂੰ ਤਿਆਰ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.