ਚੰਡੀਗੜ੍ਹ, 26 ਸਤੰਬਰ, ਹ.ਬ. :  ਚੰਡੀਗੜ੍ਹ ਦੇ ਪੀਜੀਆਈ ਚੌਕ 'ਤੇ ਇਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਲੋਕ ਵੀ ਹੱਕੇ-ਬੱਕੇ ਰਹਿ ਗਏ।ਘਟਨਾ ਦੌਰਾਨ ਇਕ ਕੁੜੀ ਦੀ ਆਟੋ ਚਾਲਕ ਨਾਲ ਅਜਿਹੀ ਬਹਿਸ ਹੋਈ ਕਿ ਕੁੜੀ ਨੇ ਆਪਣੀ-ਟੀ ਸ਼ਰਟ ਉਤਾਰ ਕੇ ਸੜਕ ਤੇ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਦੇਖਦੇ ਹੀ ਦੇਖਦੇ ਸੜਕ ਪੂਰੀ ਤਰ੍ਹਾਂ ਜਾਮ ਹੋ ਗਈ ਅਤੇ ਮੌਕੇ ਤੇ ਪੁੱਜੀ ਪੁਲਿਸ ਨੇ ਕੁੜੀ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਲੜਕੀ ਬੁੱਧਵਾਰ ਦੀ ਸਵੇਰ ਇਕ ਆਟੋ ਵਿਚ ਚੜੀ ਸੀ ਅਤੇ ਉਸਨੇ ਚੰਡੀਗੜ੍ਹ ਘੁੰਮਣ ਲਈ ਆਟੋ ਕਿਰਾਏ ਤੇ ਲਿਆ ਸੀ।ਆਟੋ ਚਾਲ ਦੇ ਦੱਸਣ ਮੁਤਾਬਕ ਕੁੜੀ ਤਿੰਨ ਘੰਟੇ ਤੱਕ ਚੰਡੀਗੜ੍ਹ ਦੀਆਂ ਵੱਖ-ਵੱਖ ਥਾਵਾਂ ਤੇ ਘੁੰਮਦੀ ਰਹੀ ਅਤੇ ਬਾਅਦ ਵਿਚ ਉਸਨੇ ਆਟੋ ਚਾਲਕ ਨੂੰ ਪੀਜੀਆਈ ਚੌਕ ਉਤਾਰਨ ਲਈ ਕਿਹਾ।ਜਦੋਂ ਹੀ ਡਰਾਈਵਰ ਕੁੜੀ ਨੂੰ ਪੀਜੀਆਈ ਚੌਕ ਲੈ ਕੇ ਪੁੱਜਾ ਤਾਂ ਉਸਨੇ ਆਟੋ ਦਾ ਕਿਰਾਇਆ ਦੱਸਿਆ ਤਾਂ ਕੁੜੀ ਨੇ ਕਿਰਾਇਆ ਦੇਣ ਤੋਂ ਮਨ੍ਹਾਂ ਕਰ ਦਿੱਤਾ।ਇਸ ਮਗਰੋਂ ਕੁੜੀ ਅਤੇ ਆਟੋ ਚਾਲਕ ਵਿਚਕਾਰ ਬਹਿਸ ਹੋਣੀ ਸ਼ੁਰੂ ਹੋ ਗਈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਕਿਰਾਏ ਬਦਲੇ ਆਟੋ ਚਾਲਕ ਨੂੰ ਉਸਦਾ ਮੋਬਾਇਲ ਲੈਣ ਲਈ ਕਿਹਾ ਪਰ ਆਟੋ ਚਾਲਕ ਨੇ ਮੋਬਾਇਲ ਲੈਣ ਤੋਂ ਨਾਂਹ ਕਰ ਦਿੱਤਾ।ਇਸ ਮਗਰੋਂ ਜੋ ਹੋਇਆ ਉਸਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।ਕੁੜੀ ਨੇ ਆਪਣੀ ਟੀ-ਸ਼ਰਟ ਉਤਾਰ ਦਿੱਤੀ ਅਤੇ ਅਧਨਗਰ ਹੋ ਕੇ ਸੜਕ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਦੇਖਦੇ ਹੀ ਦੇਖਦੇ ਸੜਕ ਤੇ ਲੋਕ ਇਕੱਠੇ ਹੋਣ ਲੱਗੇ ਅਤੇ ਜਾਮ ਲੱਗ ਗਿਆ।ਲੋਕ ਕੁੜੀ ਦੀਆਂ ਅਜੀਬੋ ਗਰੀਬ ਹਰਕਤਾਂ  ਨੂੰ ਦੇਖ ਕੇ ਹੈਰਾਨ ਰਹਿ ਗਏ।ਇਸ ਦੀ ਵੀਡੀਓ ਵੀ ਕਿਸੇ ਵਿਅਕਤੀ ਵੱਲੋਂ ਬਣਾਈ ਗਈ।ਇਸ ਮਗਰੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪੁੱਜੀ ਪੁਲਿਸ ਨੇ ਕੁੜੀ ਨੂੰ ਕਾਬੂ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.