ਲੰਡਨ, 3 ਅਕਤੂਬਰ, ਹ.ਬ. :  ਸਲੋਹ ਦੇ ਸਾਬਕਾ ਮੇਅਰ ਗੁਰਬਚਨ ਸਿੰਘ ਥਿੰਦ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਉਹ 79 ਸਾਲਾਂ ਦੇ ਸਨ। ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸ. ਥਿੰਦ 1968 ਤੋਂ ਇੰਗਲੈਂਡ ਵਿਚ ਰਹਿ ਰਹੇ ਸੀ। ਪੰਜਾਬ ਵਿਚ ਉਹ ਅਧਿਆਪਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਰਾਜਨੀਤਕ ਸ਼ੌਂਕ ਹੋਣ ਕਰਕੇ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗੁਰਨਾਮ ਸਿੰਘ ਦੇ ਪੀ.ਏ. ਵਜੋਂ ਵੀ ਸੇਵਾਵਾਂ ਦਿੱਤੀਆਂ। Îਇੰਗਲੈਂਡ ਵਿਚ ਆਮ ਪੰਜਾਬੀਆਂ ਵਾਂਗ ਸਖ਼ਤ ਮਿਹਨਤ ਕਰਨ ਵਾਲੇ ਗੁਰਬਚਨ ਸਿੰਘ ਥਿੰਦ ਨੇ 1990 ਵਿਚ ਕੌਂਸਲਰ ਵਜੋਂ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ 1997-98 ਵਿਚ ਡਿਪਟੀ ਮੇਅਰ ਅਤੇ 1998-99 ਵਿਚ ਸਲੇਹ ਦੇ ਮੇਅਰ ਬਣੇ। ਸ. ਥਿੰਦ ਨੁੰ 4 ਅਕਤੂਬਰ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.