ਵਾਸ਼ਿੰਗਟਨ, 3 ਅਕਤੂਬਰ, ਹ.ਬ. :  ਅਮਰੀਕੀ ਪ੍ਰਤੀਨਿਧੀ ਸਭਾ ਦੀ ਮੁਖੀ ਨੈਂਸੀ ਪੇਲੋਸੀ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਬਾਰੇ ਨਰਿੰਦਰ ਮੋਦੀ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਨੈਂਸੀ ਪੇਲੋਸੀ ਨੇ ਬੁਧਵਾਰ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਚੁਣੌਤੀ ਨੂੰ ਚੁੱਕ ਕੇ ਗਾਂਧੀ ਦੇ ਵਿਚਾਰਾਂ ਨੂੰ ਬਰਕਰਾਰ ਰੱਖਿਆ। ਜੋ ਇਸ ਗ੍ਰਹਿ ਦੇ ਲਈ ਇੱਕ ਸੰਭਾਵਤ ਖ਼ਤਰਾ ਹੈ।
ਦੱਸ ਦੇਈਏ ਕਿ ਨੈਂਸੀ ਪੇਲੋਸੀ ਨੇ ਹੀ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਨੂੰ ਮਨਜ਼ੂਰੀ ਦਿੱਤੀ ਸੀ, ਇਸ ਤੋਂ ਇਲਾਵਾ ਉਹ ਟਰੰਪ ਦੇ ਕਈ ਫ਼ੈਸਲਿਆਂ ਵਿਚ ਅੜਿੱਕੇ ਲਾਉਂਦੀ ਰਹੀ ਹੈ। ਕੈਲੀਫੋਰਨੀਆ ਤੋਂ ਡੈਮੋਕਰੇਟਿਕ ਪਾਰਟੀ ਦੀ ਸਾਂਸਦ ਨੈਂਸੀ ਪੇਲੋਸੀ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਹੈ।
ਉਨ੍ਹਾਂ ਕਿਹਾ ਕਿ ਜਦ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕਾਂਗਰਸ ਦੇ ਸੰਯੁਕਤ ਇਜਲਾਸ ਨੂੰ ਸੰਬੋਧਨ ਕੀਤਾ ਸੀ ਤਦ ਉਨ੍ਹਾਂ ਦੀ ਜਲਵਾਯੂ ਪਰਿਵਰਤਨ 'ਤੇ ਗੱਲਬਾਤ ਹੋਈ ਸੀ। ਇਸ ਦੌਰਾਨ ਪ੍ਰਧਾਨ ਮੋਦੀ ਨੇ ਉਨ੍ਹਾਂ ਨਾਲ ਮਹਾਤਮਾ ਗਾਂਧੀ ਅਤੇ ਕਲਾਈਮੇਟ ਚੇਂਜ 'ਤੇ ਖੁਲ੍ਹ ਕੇ ਚਰਚਾ ਕੀਤੀ ਸੀ। ਜਿਸ ਵਿਚ ਉਹ ਸਫਾਈ ਦੇ ਨਾਲ ਨਾਲ ਪਾਣੀ ਦੇ ਮਸਲੇ 'ਤੇ ਵੀ ਗੱਲਬਾਤ ਕੀਤੀ ਸੀ।
ਪੇਲੋਸੀ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾਉਣ ਦੇ ਲਈ ਭਾਰਤੀ ਦੂਤਘਰ ਵਲੋਂ ਆਯੋਜਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਯ ਪ੍ਰੋਗਰਾਮ ਵਿਚ ਭਾਰਤੀ ਵਿਦੇਸ਼ ਮੰਤਰੀ ਐਸ.  ਜੈਸ਼ੰਕਰ ਵੀ ਸ਼ਾਮਲ ਸੀ।
ਨੈਂਸੀ ਪੇਲੋਸੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਤੋਂ ਬਾਅਦ ਅਮਰੀਕਾ ਦੀ ਤੀਜੀ ਸਭ ਤੋਂ ਤਾਕਤਵਰ ਸ਼ਖ਼ਸ ਹੈ। ਅਮਰੀਕਾ ਵਿਚ 2018 ਦੇ ਅੰਤ ਵਿਚ ਹੋਈ ਮੱਧਕਾਲੀ ਚੋਣਾਂ ਤੋਂ ਬਾਅਦ ਹੇਠਲੇ ਸਦਨ ਯਾਨੀ ਕਿ ਹਾਊਸ ਆਫ਼ ਰਿਪ੍ਰਜੈਂਟੇਟਿਵ ਵਿਚ ਡੈਮੋਕਰੇਟਿਕ ਪਾਰਟੀ ਬਹੁਮਤ ਵਿਚ ਆ ਗਈ ਸੀ। 78 ਸਾਲਾ ਪੇਲੋਸੀ ਟਰੰਪ ਦੇ  ਯੂਐਸ ਮੈਕਸਿਗੋ ਸਰਹੱਦ 'ਤੇ ਕੰਧ ਬਣਾਉਣ ਦੀ ਯੋਜਨਾ ਦੇ ਖ਼ਿਲਾਫ਼ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.