ਵਾਸ਼ਿੰਗਟਨ, 8 ਅਕਤੂਬਰ, ਹ.ਬ. :  ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਤੁਰਕੀ ਨੂ ੰਧਮਕੀ ਦਿੱਤੀ ਕਿ ਜੇਕਰ ਉਸ ਨੇ ਸੀਰੀਆ ਦੇ ਮਾਮਲੇ ਵਿਚ ਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੀ ਪੂਰੀ ਅਰਥ ਵਿਵਸਥਾ ਨੂੰ ਬਰਬਾਦ ਕਰ ਦੇਣਗੇ। ਇਸ ਤੋਂ ਪਹਿਲਾਂ ਅਮਰੀਕਾ ਨੇ ਤੁਰਕੀ ਦੀ ਸਰਹੱਦ ਤੋਂ ਅਮਰੀਕੀ ਸੈਨਿਕਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਸਹੀ ਦੱਸਦੇ ਹੋਏ ਟਰੰਪ ਨੇ ਕਿਹਾ ਸੀ ਕਿ ਤੁਰਕੀ ਵਿਚ ਮੌਜੂਦਾ ਹਾਲਾਤ ਨਾਲ ਉਸ ਨੂੰ ਖੁਦ ਹੀ ਨਿਪਟਣਾ ਹੋਵੇਗਾ।
ਟਰੰਪ ਨੇ ਟਵੀਟ ਕੀਤਾ, ਮੈਂ ਪਹਿਲਾਂ ਵੀ ਕਿਹਾ ਹੈ ਅਤੇ ਇੱਕ ਵਾਰ ਮੁੜ ਦੱਸ ਰਿਹਾ ਹਾਂ ਕਿ ਜੇਕਰ ਤੁਰਕੀ ਨੇ ਕੁਝ ਅਜਿਹਾ ਕੀਤਾ ਜੋ ਮੇਰੀ ਨਜ਼ਰੇ ਹੱਦ ਤੋਂ ਪਾਰ ਹੋਇਆ ਤਾਂ ਮੈਂ ਤੁਰਕੀ ਦੀ ਪੂਰੀ ਅਰਥ ਵਿਵਸਥਾ ਨੂੰ ਬਰਬਾਦ ਕਰ ਕੇ ਜੜ੍ਹ ਤੋਂ ਮਿਟਾ ਦੇਵਾਂਗਾ।
ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤੁਰਕੀ ਨੂੰ ਖੁਦ ਹੀ ਕੁਰਦਾਂ ਨਾਲ ਨਿਪਟਣ ਦੀ ਸਲਾਹ ਦਿੱਤੀ ਸੀ। ਇਸ ਬਾਰੇ ਵਿਚ ਉਨ੍ਹਾਂ ਨੇ ਟਵੀਟ ਕੀਤਾ, ਤੁਰਕੀ, ਯੂਰਪ, ਸੀਰੀਆ, ਈਰਾਨ, ਇਰਾਕ, ਰੂਸ ਅਤੇ ਕੁਰਦਾਂ ਨੂੰ ਹਾਲਾਤ ਨਾਲ ਖੁਦ ਨਿਪਟਣਾ ਹੋਵੇਗਾ ਅਤੇ ਉਹ ਅਪਣੇ ਅਪਣੇ ਖੇਤਰਾਂ ਤੋਂ ਫੜੇ ਗਏ ਆਈਐਸ ਦੇ ਲੜਾਕਿਆਂ ਦੇ ਨਾਲ ਜੋ ਕਰਨਾ ਚਾਹੁੰਦੇ ਹਨ, ਉਹ ਕਰਨ। ਜ਼ਿਆਦਾਤਰ ਯੁੱਧ ਕਬਾਇਲੀਆਂ ਦੇ ਵਿਚਕਾਰ ਹੋ ਰਹੇ ਹਨ। ਲੇਕਿਨ ਹੁਣ ਇਸ ਬੇਤੁਕੇ ਅੰਤਹੀਣ ਯੁੱਧ ਤੋਂ ਨਿਕਲਣ ਦਾ ਸਮਾਂ ਹੈ ਅਤੇ ਸਾਨੂੰ ਸੈਨਿਕਾਂ ਨੂੰ ਵਾਪਸ ਘਰ ਬੁਲਾਉਣਾ ਹੈ। ਅਸੀਂ ਉਹ ਲੜਾਈ ਲੜਦੇ ਹਨ ਜੋ ਸਾਡੇ ਹਿਤ ਦੀ ਹੁੰਦੀ ਹੈ ਅਤੇ ਸਿਫਰ ਜਿੱਤਣ ਦੇ ਲਈ ਲੜਦੇ ਹਨ।
ਦੱਸ ਦੇਈਏ ਕਿ ਵਾਈਟ ਹਾਊਸ ਨੇ ਹਾਲ ਹੀ ਵਿਚ ਬਿਆਨ ਜਾਰੀ ਕੀਤਾ ਸੀ ਜਿਸ ਵਿਚ ਉਸ ਨੇ ਕਿਹਾ ਕਿ ਲੰਬੇ ਸਮੇਂ ਤੋਂ ਚਲ ਰਹੀ ਤਿਆਰੀਆਂ ਦੇ ਤਹਿਤ ਹੁਣ ਤੁਰਕੀ ਉਤਰੀ ਸੀਰੀਆ ਵਿਚ ਅੱਗੇ ਵਧੇਗਾ। ਲੇਕਿਨ ਇਸ ਮਿਸ਼ਨ ਵਿਚ ਉਸ ਦੇ ਨਾਲ ਅਮਰੀਕੀ ਸੈਨਿਕ ਸ਼ਾਮਲ ਨਹੀਂ ਹੋਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.