2016 ਦੀਆਂ ਚੋਣਾਂ 'ਚ ਰੂਸ ਨੇ ਕੀਤੀ ਸੀ ਟਰੰਪ ਦੀ ਮਦਦ, ਅਗਲੇ ਸਾਲ ਵੀ ਸੰਭਵ

ਵਾਸ਼ਿੰਗਟਨ, 9 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਰਿਪਬਲਿਕਨ ਪਾਰਟੀ ਦੇ ਦਬਦਬੇ ਵਾਲੀ ਇਕ ਇੰਟੈਲੀਜੈਂਸ ਕਮੇਟੀ ਦੀ ਰਿਪੋਰਟ ਵਿਚ ਹੈਰਾਨਕੁੰਨ ਦਾਅਵਾ ਕਰਦਿਆਂ ਕਿਹਾ ਗਿਆ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਮਰੀਕਾ ਦੇ ਕੱਟੜ ਦੁਸ਼ਮਣ ਰੂਸ ਨੇ ਡੌਨਲਡ ਟਰੰਪ ਦੀ ਮਦਦ ਕੀਤੀ ਸੀ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਇਹ ਸਭ ਦੁਹਰਾਇਆ ਜਾ ਸਕਦਾ ਹੈ।  ਟਰੰਪ ਖ਼ੁਦ ਰਿਪਬਲਿਕਨ ਪਾਰਟੀ ਨਾਲ ਸਬੰਧਤ ਹਨ ਅਤੇ ਇਸ ਤੋਂ ਪਹਿਲਾਂ ਵਾਈਟ ਹਾਊਸ ਦਾਅਵਾ ਕਰ ਚੁੱਕਿਆ ਹੈ ਕਿ ਚੋਣਾਂ ਦੌਰਾਨ ਦੌਰਾਨ ਟਰੰਪ ਨੂੰ ਰੂਸ ਤੋਂ ਕਿਸੇ ਕਿਸਮ ਦੀ ਮਦਦ ਨਹੀਂ ਮਿਲੀ। ਇੰਟੈਲੀਜੈਂਸ ਕਮੇਟੀ ਦੀ ਰਿਪੋਰਟ ਕਹਿੰਦੀ ਹੈ ਕਿ ਰੂਸ ਦੇ ਸੇਂਟ ਪੀਟਰਜ਼ਬਰਗ ਵਿਖੇ ਸਥਿਤ ਇੰਟਰਨੈਟ ਰਿਸਰਚ ਏਜੰਸੀ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਜੋ ਰੂਸ ਦੇ ਪਸੰਦੀਦਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਦਾ ਉਪਰਾਲਾ ਸੀ। ਰਾਸ਼ਟਰਪਤੀ ਦੀ ਚੋਣ ਦੌਰਾਨ ਇਸ ਮੁਹਿੰਮ ਰਾਹੀਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਉਨਾਂ ਦੀ ਜਿੱਤ ਦੇ ਆਸਾਰ ਜ਼ਿਆਦਾ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.