ਬੀ.ਐਸ.ਐਨ.ਐਲ. ਦੇ ਨੈਟਵਰਕ 'ਤੇ ਸੇਵਾਵਾਂ ਬਹਾਲ

ਸ੍ਰੀਨਗਰ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕਸ਼ਮੀਰ ਵਾਦੀ ਵਿਚ 72 ਦਿਨ ਮਗਰੋਂ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਕਰ ਦਿਤੀਆਂ ਗਈਆਂ ਅਤੇ ਸੋਮਵਾਰ ਬਾਅਦ ਦੁਪਹਿਰ 40 ਲੱਖ ਪੋਸਟਪੇਡ ਮੋਬਾਈਲ ਫ਼ੋਨਜ਼ ਦੀਆਂ ਘੰਟੀਆਂ ਵੱਜਣ ਲੱਗੀਆਂ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਨੂੰ ਧਾਰਾ 370 ਰਾਹੀਂ ਮਿਲਿਆ ਰੁਤਬਾ ਖ਼ਤਮ ਕੀਤੇ ਜਾਣ 5 ਅਗਸਤ ਤੋਂ ਮੋਬਾਈਲ ਸੇਵਾਵਾਂ ਪੂਰੀ ਤਰਾਂ ਠੱਪ ਸਨ। ਬੀਤੀ 4 ਸਤੰਬਰ ਨੂੰ 50 ਹਜ਼ਾਰ ਲੈਂਡ ਲਾਈਨ ਫ਼ੋਨ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਜਦਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਅੰਸ਼ਿਕ ਤੌਰ 'ਤੇ ਕੁਝ ਟੈਲੀਫ਼ੋਨ ਲਾਈਨਾਂ ਚਾਲੂ ਕੀਤੀਆਂ ਗਈਆਂ ਸਨ। ਕਸ਼ਮੀਰ ਵਾਦੀ ਦੇ ਉਲਟ ਜੰਮੂ ਰੀਜਨ ਵਿਚ ਅਗਸਤ ਦੌਰਾਨ ਹੀ ਸੰਚਾਰ ਸੇਵਾਵਾਂ ਬਹਾਲ ਕਰਨ ਦਿਤੀਆਂ ਗਈਆਂ ਸਨ ਪਰ ਇੰਟਰਨੈਟ ਦੀ ਦੁਰਵਰਤੋਂ ਕਾਰਨ 18 ਅਗਸਤ ਨੂੰ ਮੋਬਾਈਲ ਸੇਵਾਵਾਂ 'ਤੇ ਮੁੜ ਰੋਕ ਲਾ ਦਿਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.