ਲੰਬੀ, 17 ਅਕਤੂਬਰ, ਹ.ਬ. :  ਜਲਾਲਾਬਾਦ ਹਲਕੇ ਵਿਚ ਚੋਣ ਪ੍ਰਚਾਰ ਲਈ ਲੰਬੀ ਇਲਾਕੇ ਦੇ ਪਿੰਡ ਮੋਹਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਵਾਨਾ ਹੋਣ ਮੌਕੇ ਸਥਿਤੀ ਉਦੋਂ ਹੈਰਾਨੀਜਨਕ ਬਣ ਗਈ ਜਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੇ ਕਾਫ਼ਲੇ ਦੀ ਸਰਕਾਰੀ ਗੱਡੀ ਵਿਚ ਬੈਠਣ ਤੋਂ ਰੋਕ ਦਿੱਤਾ ਗਿਆ। ਗੱਡੀ ਨੂੰ ਕਾਫ਼ਲੇ ਵਿਚ ਵੀ ਨਹੀਂ ਲੱਗਣ ਦਿੱਤਾ ਗਿਆ। ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਇਸ ਮੌਕੇ ਖੇਡ ਮੰਤਰੀ ਸੋਢੀ ਅੱਗੇ ਅੜਿੱਕਾ ਬਣ ਗਏ ਤੇ ਕਾਫ਼ਲੇ ਦੀ ਗੱਡੀ ਵਿਚ ਬੈਠਣ ਦੀ ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੀ ਇੱਕ ਨਾ ਚੱਲੀ। ਕੈਪਟਨ ਦੇ ਨੇੜੇ ਮੰਨੇ ਜਾਂਦੇ ਖੇਡ ਮੰਤਰੀ ਸੋਢੀ ਇਸ ਦੌਰਾਨ ਜਨਤਕ ਤੌਰ 'ਤੇ ਸੜਕ 'ਤੇ ਬੇਵੱਸ ਨਜ਼ਰ ਆਏ। ਸਮੁੱਚਾ ਮਾਮਲਾ ਕਾਫ਼ਲੇ ਦੀ ਗੱਡੀ ਨੰਬਰ 2 ਵਿਚ ਬੈਠੇ  ਮੁੱਖ ਮੰਤਰੀ ਦੇ ਸਾਹਮਣੇ ਵਾਪਰਿਆ, ਪਰ ਉਨ੍ਹਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਘਟਨਾਕ੍ਰਮ ਨੂੰ ਕੈਪਟਨ ਸਰਕਾਰ ਦੇ ਅੰਦਰੂਨੀ ਕਾਟੋ ਕਲੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.