ਲਖਨਊ, 18 ਅਕਤੂਬਰ, ਹ.ਬ. :  ਲਖਨਊ ਵਿਚ ਅਮਰੀਕੀ ਲੜਕੀ ਨਾਲ ਛੇੜਛਾੜ ਦੇ ਮੁਲਜ਼ਮ ਬਾਈਕ ਟੈਕਸੀ ਚਾਲਕ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਘਟਨਾ ਹਜਰਤਗੰਜ ਖੇਤਰ ਵਿਚ ਬੁਧਵਾਰ ਦੀ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਲਖਨਊ ਆਈ ਅਮਰੀਕੀ ਲੜਕੀ ਇੱਕ ਐਨਜੀਓ ਵਿਚ ਪੜ੍ਹਾਉਂਦੀ ਹੈ। ਉਸ ਦਾ ਦਫ਼ਤਰ ਲਖਨਊ ਦੇ ਨਿਊ ਹੈਦਰਾਬਾਦ ਕਲੌਨੀ ਵਿਚ ਹੈ। ਦਫ਼ਤਰ ਜਾਣ ਦੇ ਲਈ ਉਸ ਨੇ ਉਬਰ ਬਾਈਕ ਬੁੱਕ ਕਰਾਈ ਸੀ। ਲੜਕੀ ਦਾ ਦੋਸ਼ ਹੈ ਕਿ ਉਹ ਜਦ ਕੁਝ ਦੂਰ ਚਲੀ ਤਾਂ ਚਾਲਕ ਵਿਜੇ ਕੁਮਾਰ ਨੇ ਉਸ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਲੜਕੀ ਨੇ ਬਾਈਕ ਤੋਂ ਛਾਲ ਮਾਰ ਦਿੱਤੀ ਅਤੇ ਅਪਣੇ ਦਫਤਰ ਚਲੀ ਗਈ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਚਾਲਕ ਨੂੰ ਗ੍ਰਿਫਤਾਰ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.