ਲੁਧਿਆਣਾ, 18 ਅਕਤੂਬਰ, ਹ.ਬ. :  ਯੂਐਸਏ ਸਥਿਤ ਚਿੱਲੀ ਸਾਊਥ ਅਮਰੀਕਾ ਤੋਂ ਮਾਡਲ ਟਾਊਨ ਸਥਿਤ ਅਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਔਰਤ ਦਾ ਮਾਡਲ ਟਾਊਨ ਦੀ ਮਾਰਕਿਟ ਵਿਚ ਬਾਈਕ ਸਵਾਰਾਂ ਨੇ ਪਰਸ ਲੁੱਟ ਲਿਆ। ਮੁਲਜ਼ਮ ਵਾਰਦਾਤ ਨੂੰ ਮੰਗਲਵਾਰ ਦੀ ਰਾਤ ਸਾਢੇ ਨੌਂ ਵਜੇ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਵਿਦੇਸ਼ੀ ਔਰਤ ਦੇ ਬੈਗ ਵਿਚ ਪਾਸਪੋਰਟ, ਸਾਢੇ 28 ਹਜ਼ਾਰ ਰੁਪਏ ਭਾਰਤੀ ਕਰੰਸੀ, ਸੱਠ ਹਜ਼ਾਰ ਚਿਲੀਅਨ ਪੀਸਸ ਤੋਂ ਇਲਾਵਾ ਹੋਰ ਜ਼ਰੂਰੀ ਕਾਗਜ਼ਾਤ ਸਨ। ਜਦ ਤੱਕ ਵਿਦੇਸ਼ੀ ਔਰਤ ਕੁਝ ਕਰਦੀ ਮੁਲਜ਼ਮ ਫਰਾਰ ਹੋ ਚੁੱਕੇ ਸੀ। ਉਸ ਨੇ ਤੁਰੰਤ ਅਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਇਸ ਦੀ ਜਾਣਕਾਰੀ  ਪੁਲਿਸ ਨੂੰ ਦਿੱਤੀ। ਪੁਲਿਸ ਨੇ ਯੂਐਸਏ ਸਥਿਤ ਚਿੱਲੀ ਸਾਊਥ ਅਮਰੀਕਾ ਨਿਵਾਸੀ ਇਵੇਲਿਅਨ ਮੈਰਾਡਾਲੇਨਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਵੇਲੀਅਨ ਦੀ ਸ਼ਿਕਾਇਤ ਮੁਤਾਬਕ ਉਹ ਮਾਡਲ ਟਾਊਨ ਵਿਚ ਅਪਣੇ ਰਿਸ਼ਤੇਦਾਰ ਦੇ ਕੋਲ ਆਈ  ਹੋਈ ਹੈ। ਮੰਗਲਵਾਰ ਦੀ ਰਾਤ ਕਰੀਬ ਸਾਢੇ ਨੌਂ ਵਜੇ ਉਹ ਘਰ ਦੇ ਕੋਲ ਹੀ ਸਥਿਤ ਦੁਕਾਨ ਤੋਂ ਜੂਸ ਲੈਣ ਦੇ ਲਈ ਜਾ ਰਹੀ ਸੀ।

ਹੋਰ ਖਬਰਾਂ »