ਸ਼ਿਕਾਗੋ, 18 ਅਕਤੂਬਰ, ਹ.ਬ. :  ਮੁੱਕੇਬਾਜ਼ ਪੈਟ੍ਰਿਕ ਡੇ ਦੀ ਚਾਰਲਸ ਕੋਨਵੇਲ ਵਿਰੁੱਧ ਮੁਕਾਬਲੇ ਦੌਰਾਨ ਸਿਰ 'ਤੇ ਸੱਟ ਲੱਗਣ ਤੋਂ ਚਾਰ ਦਿਨ ਬਾਅਦ ਬੁਧਵਾਰ ਨੂੰ ਮੌਤ ਹੋ ਗਈ। ਪ੍ਰਮੋਟਰ ਲੋਊ ਡਿਬੇਲਾ ਨੇ ਕਿਹਾ ਕਿ ਪੈਟ੍ਰਿਕ ਡੇ ਨੇ ਨਾਰਥਵੈਸਟਰਨ ਮੈਮੋਰੀਅਲ  ਹਸਪਤਾਲ  ਵਿਚ ਆਖਰੀ ਸਾਹ ਲਿਆ। ਉਹ 27 ਸਾਲਾਂ ਦੇ ਸਨ। ਡਿਬੇਲਾ ਨੇ ਅਪਣੀ ਵੈਬਸਾਈਟ 'ਤੇ ਦਿੱਤੇ ਬਿਆਨ ਵਿਚ ਕਿਹਾ, ਉਨ੍ਹਾਂ ਦੇ ਪਰਵਾਰਕ ਮੈਂਬਰ, ਕਰੀਬੀ ਦੋਸਤ ਅਤੇ ਮੁੱਕੇਬਾਜ਼ੀ ਟੀਮ ਦੇ ਮੈਂਬਰ ਉਸ ਸਮੇਂ ਉਨ੍ਹਾਂ ਦੇ ਨਾਲ ਸਨ। ਉਹ ਇੱਕ ਪੁੱਤਰ, ਭਰਾ ਅਤੇ ਅਨੇਕਾਂ ਵਿਅਕਤੀਆਂ ਦਾ ਬਹੁਤ ਚੰਗਾ ਦੋਸਤ ਸੀ। ਪੈਟ੍ਰਿਕ ਸ਼ਨਿੱਚਰਵਾਰ ਨੂੰ ਵਿਨਟਸਨ ਐਰੇਨਾ ਵਿਚ ਦਸਵੇਂ ਗੇੜ ਵਿਚ ਨਾਕਆਊਟ ਹੋ ਗਏ। ਉਦੋਂ ਉਨ੍ਹਾਂ ਦੇ ਸਿਰ ਵਿਚ ਸੱਟ ਲੱਗ ਗਈ ਸੀ ਅਤੇ ਉਨ੍ਹਾਂ ਨੂੰ ਰਿੰਗ ਤੋਂ ਬਾਹਰ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਦਾ ਅਪਰੇਸ਼ਨ ਕੀਤਾ ਗਿਆ ਸੀ।

ਹੋਰ ਖਬਰਾਂ »