ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵੱਲੋਂ ਪੁਖਤਾ ਸੁਰੱਖਿਆ ਬੰਦੋਬਸਤ

ਜਲਾਲਾਬਾਦ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਸਣੇ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਲਈ ਪ੍ਰਚਾਰ ਅੱਜ ਸ਼ਾਮ ਖ਼ਤਮ ਹੋ ਗਿਆ। ਪ੍ਰਚਾਰ ਦੇ ਅੰਤਮ ਦਿਨ ਜਿਥੇ ਸਿਆਸਤਦਾਨਾਂ ਨੇ ਪੂਰੀ ਵਾਹ ਲਾ ਦਿਤੀ ਉਥੇ ਹੀ ਪੁਲਿਸ ਅਤੇ ਨੀਮ ਫ਼ੌਜੀ ਦਸਤਿਆਂ ਨੇ ਸੁਰੱਖਿਆ ਬੰਦੋਬਸਤ ਹੋਰ ਸਖ਼ਤ ਕਰ ਦਿਤੇ। ਸੁਖਬੀਰ ਸਿੰਘ ਬਾਦਲ ਦੀ ਸੀਟ ਰਹੇ ਜਲਾਲਾਬਾਦ ਹਲਕੇ ਤੋਂ ਇਲਾਵਾ 21 ਅਕਤੂਬਰ ਨੂੰ ਫਗਵਾੜਾ, ਦਾਖ਼ਾ ਅਤੇ ਮੁਕੇਰੀਆਂ ਵਿਖੇ ਵੋਟਾਂ ਪੈਣਗੀਆਂ। ਦੂਜੇ ਪਾਸੇ ਹਰਿਆਣਾ ਅਤੇ ਮਹਾਰਾਸ਼ਟਰ ਦੇ ਵੋਟਰ ਨਵੀਆਂ ਸਰਕਾਰਾਂ ਦੀ ਚੋਣ ਲਈ ਵੋਟ ਪਾਉਣ ਨਿਕਲਣਗੇ। ਜਲਾਲਾਬਾਦ ਵਿਖੇ ਸੁਰੱਖਿਆ ਬੰਦੋਬਸਤਾਂ ਦੇ ਮੱਦੇਨਜ਼ਰ ਬੀ.ਐਸ.ਐਫ਼. ਅਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਫਲੈਗ ਮਾਰਚ ਕੀਤਾ ਗਿਆ। ਪੁਲਿਸ ਵੱਲੋਂ ਬਾਹਰੀ ਹਲਕਿਆਂ ਤੋਂ ਆਏ ਲੋਕਾਂ ਨੂੰ ਤੁਰਤ ਵਾਪਸ ਜਾਣ ਦੇ ਹੁਕਮ ਦਿਤੇ ਗਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.