ਲਿਬਰਲ ਪਾਰਟੀ ਨੂੰ 157 ਅਤੇ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ

ਔਟਵਾ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਚੋਣ ਇਤਿਹਾਸ ਦਾ ਬੇਹੱਦ ਫ਼ਸਵਾਂ ਮੁਕਾਬਲਾ ਇਸ ਵਾਰ ਆਮ ਚੋਣਾਂ ਦੌਰਾਨ ਵੇਖਣ ਨੂੰ ਮਿਲਿਆ ਅਤੇ ਲਗਾਤਾਰ ਸਾਹਮਣੇ ਆਏ ਅੜਿੱਕਿਆਂ ਨੂੰ ਪਾਰ ਕਰਦਦਿਆਂ ਜਸਟਿਨ ਟਰੂਡੋ ਮੁੜ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹੋ ਗਏ। ਫਿਰ ਵੀ  ਸੱਤਾ ਦੇ ਦਰਵਾਜ਼ੇ ਦੀ ਇਕ ਚਾਬੀ ਜਗਮੀਤ ਸਿੰਘ ਦੇ ਹੱਥਾਂ ਵਿਚ ਵੀ ਆ ਗਈ ਹੈ ਜਿਸ ਤੋਂ ਬਗ਼ੈਰ ਟਰੂਡੋ ਦਾ ਅੱਗੇ ਵਧਣਾ ਸੰਭਵ ਨਹੀਂ ਹੋਵੇਗਾ। ਦੂਜੇ ਪਾਸੇ ਬਰੈਂਪਟਨ, ਮਿਸੀਸਾਗਾ ਅਤੇ ਸਰੀ ਸਮੇਤ 18 ਹਲਕਿਆਂ ਵਿਚ ਪੰਜਾਬੀ ਉਮੀਦਵਾਰਾਂ ਨੇ ਜਿੱਤ ਦੇ ਝੰਡੇ ਲਹਿਰਾਅ ਦਿਤੇ। ਉਨਟਾਰੀਓ ਅਤੇ ਕਿਊਬਿਕ ਦੇ ਦਮ 'ਤੇ ਲਿਬਰਲ ਪਾਰਟੀ 157 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਜਦਕਿ 2 ਦਰਜਨ ਵਾਧੂ ਐਮ.ਪੀਜ਼ ਜਿੱਤਣ ਦੇ ਬਾਵਜੂਦ 121 ਸੀਟਾਂ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣਾ ਪਵੇਗਾ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੂੰ 24 ਸੀਟਾਂ 'ਤੇ ਜਿੱਤ ਹਾਸਲ ਹੋਈ ਜਦਕਿ ਆਜ਼ਾਦੀ ਦੀ ਮੰਗ ਤੋਂ ਪਿੱਛੇ ਹਟਣ ਦਾ ਸਿੱਧਾ ਫ਼ਾਇਦਾ ਬਲਾਕ ਕਿਊਬਿਕ ਨੂੰ ਹੋਇਆ ਅਤੇ ਫਰਾਂਸਵਾਂ ਬਲੈਂਚੇਟ ਦੀ ਅਗਵਾਈ ਹੇਠ ਪਾਰਟੀ, 32 ਸੀਟਾਂ 'ਤੇ ਕਾਬਜ਼ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.