'ਬੰਦੀ ਛੋੜ ਦਿਵਸ' ਦੇ ਵਧਾਈ ਸੁਨੇਹੇ ਨਾਲ ਲਾਈ ਕੇਰਲ ਦੀ ਤਸਵੀਰ

ਟੋਰਾਂਟੋ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਿੱਖ ਭਾਈਚਾਰੇ ਨੂੰ 'ਬੰਦੀ ਛੋੜ ਦਿਵਸ' ਦੀਆਂ ਵਧਾਈਆਂ ਦੇਣ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਇਕ ਅਜੀਬੋ-ਗ਼ਰੀਬ ਵਿਵਾਦ ਵਿਚ ਘਿਰ ਗਏ। ਦਰਅਸਲ ਐਂਡਰਿਊ ਸ਼ੀਅਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਰੀ ਸੁਨੇਹੇ ਵਿਚ ਵਰਤੀ ਗਈ ਤਸਵੀਰ ਦਾ ਸਿੱਖ ਧਰਮ ਜਾਂ ਵਿਰਸੇ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਸਗੋਂ ਇਹ ਕੇਰਲ ਦੇ ਕਿਸੇ ਤਿਉਹਾਰ ਨੂੰ ਦਰਸਾਉਂਦੀ ਤਸਵੀਰ ਸੀ। ਇਥੇ ਹੀ ਬੱਸ ਨਹੀਂ, ਕੰਜ਼ਰਵੇਟਿਵ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਤਸਵੀਰ ਹਟਾਉਣ ਵਿਚ ਦਿਖਾਈ ਗਈ ਢਿੱਲ-ਮੱਠ ਨੇ ਸਿੱਖ ਮਨਾਂ ਵਿਚ ਪੈਦਾ ਹੋਏ ਰੋਸ ਨੂੰ ਹੋਰ ਵਧਾ ਦਿਤਾ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਇਕ ਵਾਰ ਗ਼ਲਤੀ ਹੋਣ ਮਗਰੋਂ ਇਸ ਵਿਚ ਤੁਰਤ ਸੁਧਾਰ ਕੀਤਾ ਜਾਣਾ ਚਾਹੀਦਾ ਸੀ ਪਰ ਤਸਵੀਰ ਹਟਾਉਣ ਵਾਸਤੇ ਤੇਜ਼ੀ ਨਾਲ ਕੰਮ ਨਹੀਂ ਕੀਤਾ ਗਿਆ। ਉਧਰ ਐਂਡਰਿਊ ਸ਼ੀਅਰ ਦੇ ਫੇਸਬੁਕ ਪੇਜ 'ਤੇ ਵੀ ਟਿੱਪਣੀਆ ਦਾ ਹੜ• ਆ ਗਿਆ। ਅਜੀਤ ਸਿੰਘ ਨਾਂ ਦੇ ਸ਼ਖਸ ਨੇ ਲਿਖਿਆ, ''ਇਹ ਤਸਵੀਰ ਦਰਸਾਉਂਦੀ ਹੈ ਕਿ ਐਂਡਰਿਊ ਸ਼ੀਅਰ ਨੂੰ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਇਸ ਨੂੰ ਹਟਾਉਣ ਵਿਚ ਕੀਤੀ ਗਈ ਦੇਰ ਸਰਾਸਰ ਕੈਨੇਡੀਅਨ ਸਿੱਖਾਂ ਦਾ ਅਪਮਾਨ ਹੈ।''

ਹੋਰ ਖਬਰਾਂ »

ਹਮਦਰਦ ਟੀ.ਵੀ.