ਵਾਸ਼ਿੰਗਟਨ, 31 ਅਕਤੂਬਰ, ਹ.ਬ. : ਆਈਐਸ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਦੇ ਟਿਕਾਣੇ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਮੁਖਬਿਰ ਨੂੰ 25 ਮਿਲੀਅਨ ਡਾਲਰ ਯਾਨੀ ਕਿ ਕਰੀਬ 177 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਵਿਅਕਤੀ ਆਈਐਸ ਨਾਲ ਜੁੜਿਆ ਹੋਇਆ ਸੀ ਅਤੇ ਉਸੇ ਨੇ ਤੁਰਕੀ ਸਰਹੱਦ 'ਤੇ ਹੋਏ ਅਮਰੀਕੀ ਸੈਨਾ ਦੇ ਅਪਰੇਸ਼ਨ ਵਿਚ ਮਦਦ ਕਰਦੇ ਹੋਏ ਬਗਦਾਦੀ ਦੇ ਖਾਤਮੇ ਵਿਚ ਖ਼ਾਸ ਭੂਮਿਕਾ ਨਿਭਾਈ। ਇੱਕ ਅਮਰੀਕੀ ਅਖ਼ਬਾਰ ਮੁਤਾਬਕ ਅਣਪਛਾਤੇ ਦੇਸ਼ ਦੀ ਨਾਗਰਿਕਤਾ ਵਾਲੇ ਇਸੇ ਵਿਅਕਤੀ ਨੇ ਬਗਦਾਦੀ ਦੇ ਆਖਰੀ ਟਿਕਾਣੇ ਬਾਰੇ ਅਮਰੀਕੀ ਸੈਨਾ ਨੂੰ ਜਾਣਕਾਰੀ ਦਿੱਤੀ ਸੀ।ਅਖ਼ਬਾਰ ਅਨੁਸਾਰ ਅਮਰੀਕੀ ਆਪਰੇਸ਼ਨ ਦੌਰਾਨ ਬਗਦਾਦੀ ਦੇ ਸੀਰੀਆਈ ਅੰਦਰ ਮੌਜੂਦ ਇਸੇ ਅੰਦਰੂਨੀ ਸੂਤਰ ਨੇ ਨਾ ਸਿਰਫ ਉਸ ਦੇ ਲੁਕਣ ਦਾ ਪਤਾ ਲਗਾਇਆ ਬਲਕਿ ਇਸ ਦੇ ਨਾਲ ਹੀ ਉਸ ਸਥਾਨ ਦਾ ਸਹੀ ਨਕਸ਼ਾ ਵੀ ਉਪਲਬਧ ਕਰਾਇਆ ਸੀ। ਅਖ਼ਬਾਰ ਨਾਲ ਗੱਲ ਕਰਦੇ ਹੋਏ ਸੀਰੀਅਨ ਡੈਮੋਕਰੇਟਿਕ ਫੋਰਸ ਦੇ ਜਨਰਲ ਮਜਲੂਮ ਆਬਦੀ ਨੇ ਕਿਹਾ, ਮੁਖ਼ਬਰ ਨੇ ਤੁਰਕੀ ਸਰਹੱਦ 'ਤੇ ਸਥਿਤ ਅੱਤਵਾਦੀ ਨੇਤਾ ਦੀ ਸੁਰੰਗ 'ਚ ਸਥਿਤ ਇੱਕ ਇੱਕ ਕਮਰੇ ਦੀ ਸਹੀ ਜਾਣਕਾਰੀ ਨਕਸ਼ੇ ਸਣੇ ਦੱਸੀ ਸੀ। ਇਸ ਵਿਚ ਸੁਰੱਖਿਆ ਕਰਮੀਆਂ ਦੀ ਗਿਣਤੀ, ਫਲੋਰ ਪਲਾਨ ਅਤੇ ਸੁਰੰਗਾਂ ਦੀ ਜਾਣਕਾਰੀ ਵੀ ਸ਼ਾਮਲ ਹੈ।ਹੁਣ ਇਸ ਮੁਖ਼ਬਰ ਨੂੰ ਬਗਦਾਦੀ 'ਤੇ ਰੱÎਖਿਆ ਗਿਆ 25 ਮਿਲੀਅਨ ਡਾਲਰ ਯਾਨੀ ਕਰੀਬ 177 ਕਰੋੜ ਰੁਪਏ ਦਾ ਪੂਰਾ ਇਨਾਮ ਮਿਲਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਇਸ ਸਾਲ ਅਮਰੀਕੀ ਸੈਨਾ ਨੂੰ ਬਗਦਾਦੀ ਦੁਆਰਾ ਇਸਤੇਮਾਲ ਕੀਤਾ ਗਿਆ ਅੰਡਰਵਿਅਰ ਅਤੇ ਉਸ ਦਾ ਬਲੱਡ ਸੈਂਪਲ ਉਪਲਬਧ ਕਰਾਇਆ ਸੀ। ਜਿਸ ਦੀ ਮਦਦ ਨਾਲ ਅਮਰੀਕਾ ਨੂੰ ਉਸ ਦੇ ਡੀਐਨਏ ਦਾ ਪਤਾ ਚਲ ਸਕਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.