ਮੁੰਬਈ,4 ਨਵੰਬਰ, ਹ.ਬ. :  ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਕਿਸੇ ਵੀ ਲੜਕੀ ਨੂੰ ਕੁਈਨ ਬਣਨ ਲਈ ਕਿੰਗ ਦੀ ਜ਼ਰੂਰਤ ਨਹੀਂ ਹੈ। ਪ੍ਰਿਯੰਕਾ ਦੀ ਨਵੀਂ ਵੀਡੀਓ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵੀਡੀਓ ਵਿਚ ਪ੍ਰਿਯੰਕਾ ਨੇ ਕਿਹਾ, ਕਹਿੰਦੇ ਹਨ ਲੜਕੀਆਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ, ਬਿਲਕੁਲ ਸੱਚ ਕਿਹਾ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸਮਝਿਆ ਹੈ, ਅਸੀਂ ਉਸ ਤੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਨ। ਸਾਨੂੰ ਕੁਈਨ ਬਣਨ ਲਈ ਕਿੰਗ ਦੀ ਕੋਈ ਜ਼ਰੂਰਤ ਨਹੀਂ ਅਸੀਂ ਅਪਣਾ ਰਸਤਾ ਖੁਦ ਬਣਾਉਂਦੀਆਂ ਹਨ ਉਹ ਵੀ ਅਪਣੇ ਹੀ ਸਟਾਈਲ ਵਿਚ । ਤਾਰੇ ਤੋੜ ਕੇ ਨਾ ਲਿਆਉਣ ਸਾਡੇ ਲਈ, ਉਹ ਤਾਂ ਖੁਦ ਸਾਨੂੰ ਲੱਭਦੇ ਹੋਏ ਚਲੇ ਆਉਣਗੇ। ਅਸੀਂ ਕਿਸੇ ਹੋਰ ਦੀ  ਸਟੋਰੀ ਦਾ ਹਿੱਸਾ ਨਹੀਂ ਬਣਨਾ, ਅਸੀਂ ਅਪਣੀ ਸਟੋਰੀ ਖੁਦ ਆਪ ਲਿਖਦੀਆਂ ਹਨ। ਜ਼ਮਾਨਾ ਬਦਲ ਰਿਹਾ ਹੈ ਅਤੇ ਕਹਾਣੀ ਵੀ। ਇਹ ਵੀਡੀਓ ਡਿਜ਼ਨੀ ਦੀ ਅਪਕਮਿੰਗ ਮੂਵੀ ਫਰੇਜ਼ਨ 2 ਨਾਲ ਸਬੰਧਤ ਹੈ। ਵੀਡੀਓ ਦੇ ਅੰਤ ਵਿਚ ਪ੍ਰਿਯੰਕਾ ਚੋਪੜਾ ਨੇ ਫਰੇਜ਼ 2 ਦੀ ਲੀਡ ਕਰੈਕਟਰ ਐਲਸਾ ਅਤੇ ਐਨਾ ਦੀ ਪਛਾਣ ਤੋਂ ਜਾਣੂ ਕਰਾਇਆ। ਇਸ ਫ਼ਿਲਮ ਵਿਚ ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਐਲਸਾ ਅਤੇ ਐਨਾ ਨੂੰ ਫ਼ਿਲਮ ਦੇ ਹਿੰਦੀ ਵਰਜਨ ਵਿਚ ਆਵਾਜ਼ ਦੇ ਰਹੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.