ਰਤੀਆ, 5 ਨਵੰਬਰ, ਹ.ਬ. :  ਕਾਰ ਡੀਲਰ ਵਪਾਰੀ ਦੀ ਬੇਟੀ ਵਲੋਂ ਪ੍ਰੇਮ ਵਿਆਹ ਕਰਨ ਤੋਂ ਦੁਖੀ ਲੜਕੀ ਦੇ ਪਿਤਾ ਵਲੋਂ ਅਪਣੇ ਬੇਟੇ ਤੇ ਪਤਨੀ ਸਣੇ ਰੋਜਾਂਵਾਲੀ ਨੇੜੇ ਕਾਰ ਭਾਖੜਾ ਨਹਿਰ ਵਿਚ ਡੇਗ ਦੇਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵਲੋਂ ਸਵੇਰ ਤੋਂ ਹੀ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ ਵਿਚ ਲਾਪਤਾ ਲੋਕਾਂ ਦੀ ਭਾਲ ਕਰਵਾਈ ਜਾ ਰਹੀ ਸੀ, ਸ਼ਖਤ ਜੱਦੋ ਜਹਿਦ ਤੋਂ ਬਾਅਦ ਨਹਿਰ ਵਿਚ ਡਿੱਗੀ ਕਾਰ ਨੂੰ ਬਾਹਰ ਕਢਵਾ ਕੇ ਉਸ ਵਿਚੋਂ ਡਰਾਈਵਰ ਦੀ ਸੀਟ ਤੋਂ ਨਿਰੰਜਨ ਦਾਸ ਅਤੇ ਪਿਛਲੀਆਂ ਸੀਟਾਂ ਤੋਂ ਉਸ ਦਾ ਬੇਟਾ ਹਰਸ਼ 11 ਅਤੇ ਪਤਨੀ ਨਿਰਮਲਾ ਦੇਵੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਤਿਹਾਬਾਦ ਦੇ ਹਸਪਤਾਲ ਭੇਜ ਦਿੱਤਾ। ਮ੍ਰਿਤਕ ਨਿਰੰਜਨ ਦਾਸ ਗੱਡੀਆਂ ਦੇ ਧੰਦੇ ਦੇ ਮੰਦਾ ਪੈਣ ਅਤੇ ਬੇਟੀ ਵਲੋਂ ਲਵ ਮੈਰਿਜ ਕਰਵਾ ਲੈਣ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਕਲ੍ਹ ਸ਼ਾਮ ਨਿਰੰਜਨ ਦਾਸ ਅਪਣੀ ਸੈਂਟਰੋ ਗੱਡੀ ਵਿਚ ਅਪਣੀ ਪਤਨੀ ਤੇ ਬੇਟੇ ਨਾਲ ਘਰੋਂ ਗਿਆ ਸੀ ਅਤੇ ਦੇਰ ਸ਼ਾਮ ਤੱਕ ਘਰ ਵਾਪਸ ਨਾ ਆਉਣ 'ਤੇ ਰਾਤ ਨੂੰ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਸੀ। ਸਵੇਰੇ ਗੱਡੀ ਦੇ ਟਾਇਰਾਂ ਦੇ Îਨਿਸ਼ਾਨ ਭਾਖਡਾ ਨਹਿਰ ਨੇੜੇ ਮਿਲਣ 'ਤੇ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਦੀ ਨਹਿਰ ਵਿਚੋਂ ਭਾਲ ਸ਼ੁਰੂ ਕਰਵਾਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.