ਲੰਡਨ, 7 ਨਵੰਬਰ, ਹ.ਬ. :  ਭਗੌੜੇ ਹੀਰਾ ਕਾਰੋਬਾਰੀ  ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਯੂਕੇ ਦੀ ਅਦਾਲਤ ਨੇ ਇੱਕ ਵਾਰ ਮੁੜ ਖਾਰਜ ਕਰ ਦਿੱਤੀ। ਨੀਰਵ ਨੇ ਕੋਰਟ ਵਿਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਨੂੰ ਸੌਂਪਿਆ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਸ ਨੇ ਕਿਹਾ ਕਿ ਉਸ ਨੂੰ ਜੇਲ੍ਹ ਵਿਚ 3 ਵਾਰ ਕੁੱਟਿਆ ਗਿਆ। ਹਾਲਾਂਕਿ ਇਨ੍ਹਾਂ ਸਾਰੀ ਦਲੀਲਾਂ ਦਾ ਅਦਾਲਤ 'ਤੇ ਕੋਈ ਅਸਰ ਨਹੀਂ ਹੋÎÂਆ ਅਤੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ।
49 ਸਾਲਾ ਨੀਰਵ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਅਪਣੇ ਵਕੀਲ ਹੁਗੋ ਕੀਥ ਦੇ ਨਾਲ ਆਏ ਸੀ। ਜ਼ਮਾਨਤ ਲਈ ਇਹ ਉਸ ਦੀ ਪੰਜਵੀਂ ਅਪੀਲ ਸੀ। ਨੀਰਵ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਦੋ ਅਰਬ ਡਾਲਰ ਦੇ ਧੋਖਾਧੜੀ ਮਾਮਲੇ ਵਿਚ ਭਾਰਤ ਨੂੰ ਸੌਂਪੇ ਜਾਣ ਦੇ ਖ਼ਿਲਾਫ਼ ਮੁਕਦਮਾ ਲੜ ਰਹੇ ਹਨ।
ਕੀਥ ਨੇ ਦਾਅਵਾ ਕੀਤਾ ਕਿ ਨੀਰਵ ਨੂੰ ਵੈਂਡਸਵਰਥ ਜੇਲ੍ਹ ਵਿਚ ਦੋ ਵਾਰ ਕੁੱਟਿਆ ਗਿਆ। ਕੀਥ ਨੇ ਕਿਹਾ ਕਿ ਅਪ੍ਰੈਲ ਅਤੇ ਫੇਰ ਹਾਲ ਹੀ ਵਿਚ ਮੰਗਲਵਾਰ ਨੂੰ ਕੁੱਟਿਆ ਗਿਆ। ਕੀਥ ਨੇ ਕਿਹਾ ਕਿ ਕਲ੍ਹ ਸਵੇਰੇ 9 ਵਜੇ ਦੇ ਬਿਲਕੁਲ ਬਾਅਦ ਜੇਲ੍ਹ ਵਿਚ ਹੀ ਬੰਦ ਦੋ ਹੋਰ ਕੈਦੀ ਉਸ ਦੇ ਸੈੱਲ ਵਿਚ ਆਏ। ਉਨ੍ਹਾਂ ਨੇ ਦਰਵਾਜ਼ਾ ਬੰਦ ਕਰਕੇ  ਕੁੱਟਿਆ। ਇਸ ਦੌਰਾਨ ਉਸ ਨੂੰ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ। ਨੀਰਵ ਉਸ ਸਮੇਂ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਇਹ ਮਾਮਲਾ ਨੀਰਵ ਨੂੰ ਖ਼ਾਸ ਤੌਰ 'ਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀ ਇਸ ਹਮਲੇ 'ਤੇ ਕੋਈ ਕਾਰਵਾਈ ਨਹੀਂ ਕਰ ਸਕੇ ਅਤੇ ਕਿਸੇ ਸਲਾਹਕਾਰ ਨੂੰ ਮਿਲਣ ਦੀ ਨੀਰਵ ਮੋਦੀ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.