ਮਥੁਰਾ, 13 ਨਵੰਬਰ, ਹ.ਬ. :  ਯਮੁਨਾ ਐਕਸਪ੍ਰੈਸ ਵੇਅ 'ਤੇ ਮੰਗਲਵਾਰ ਸਵੇਰੇ ਇੱਕ ਚਲਦੀ ਕਾਰ ਵਿਚ ਅਚਾਨਕ ਅੱਗ ਲੱਗ ਗਈ। ਲਪਟਾਂ ਦੇਖ ਕੇ ਕਾਰ ਚਲਾ  ਰਹੇ ਵਿਅਕਤੀ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਫਸਿਆ ਰਹਿ ਗਿਆ। ਜ਼ਿੰਦਾ ਸੜਨ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਝੁਲਸੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ, ਆਗਰਾ ਨਿਵਾਸੀ ਟੀਕਮ ਸਿੰਘ ਮੰਗਲਵਾਰ ਸਵੇਰੇ ਨੋਇਡਾ ਜਾ ਰਿਹਾ ਸੀ। ਲੇਕਿਨ ਯਮੁਨਾ ਐਕਸਪ੍ਰੈਸ ਵੇਅ 'ਤੇ ਥਾਣਾ ਬਲਦੇਵ ਇਲਾਕੇ ਦੇ ਮਾਈਲ ਸਟੋਨ 140 'ਤੇ ਅਚਾਨਕ ਕਾਰ ਤੋਂ ਧੂੰਆਂ ਉਠਣ ਲੱਗਾ।  ਪਲਾਂ ਵਿਚ ਹੀ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ। ਟੀਕਮ ਸਿੰਘ ਨੇ ਕਾਰ ਨੂੰ ਰੋਕ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਫਲਤਾ ਨਹੀਂ ਮਿਲੀ। ਇਸ ਹਾਦਸੇ ਵਿਚ ਟੀਕਮ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ।
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਾਉਣ ਤੋ ਬਾਅਦ ਪੁਲਿਸ ਨੇ ਕਾਰ ਚਲਾ ਰਹੇ ਟੀਕਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕਾਰ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ।

ਹੋਰ ਖਬਰਾਂ »

ਹਮਦਰਦ ਟੀ.ਵੀ.