ਸੰਗਰੂਰ, 14 ਨਵੰਬਰ, ਹ.ਬ. :  30 ਦਸੰਬਰ 2017 ਨੂੰ ਬਸ ਅਤੇ ਟਰੱਕ ਦੀ ਸਿੱਧੀ ਟੱਕਰ ਵਿਚ ਬਸ ਵਿਚ ਟਿਕਟ ਲੈ ਕੇ ਸਫਰ ਰਹੇ ਸੰਗਰੂਰ ਦੇ ਤਰੰਜੀਖੇੜਾ ਪਿੰਡ ਨਿਵਾਸੀ ਜਸਬੀਰ ਸਿੰਘ ਦੀ ਦੋਵੇਂ ਲੱਤਾਂ ਟੁੱਟ ਗਈਆਂ ਸਨ। ਚੰਡੀਗੜ੍ਹ ਪੀਜੀਆਈ ਵਿਚ ਇਲਾਜ ਦੇ ਦੌਰਾਨ Îਇੱਕ ਲੱਤ ਕਟਵਾਉਣੀ ਪਈ। ਦੋ ਮਹੀਨੇ ਪਹਿਲਾਂ ਇਲਾਜ ਦੌਰਾਨ ਕਰੀਬ 18 ਲੱਖ ਖ਼ਰਚ ਆਇਆ। ਇਸ ਤੋਂ ਬਾਅਦ ਮੁਆਵਜ਼ੇ ਦੇ ਲਈ ਕੋਰਟ ਗਏ। ਇੱਕ ਲੱਤ ਦੇ  ਸਹਾਰੇ ਕਰੀਬ ਪੌਣੇ ਸਾਲ ਤੱਕ ਕੋਰਟ ਦੇ ਚੱਕਰ ਕੱਟੇ। ਮੰਗਲਵਾਰ ਨੂੰ ਮੋਟਰ ਐਕਸੀਡੈਂਟਲ ਕਲੇਮ ਟ੍ਰਿਬਿਊਨਲ ਸੰਗਰੂਰ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ  ਕੰਪਨੀ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿੱਪੂ ਨੂੰ ਆਦੇਸ਼ ਦਿੱਤੇ ਕਿ ਹਾਦਸੇ ਵਿਚ ਅਪਾਹਜ ਹੋ ਚੁੱਕੇ ਜਸਬੀਰ ਸਿੰਘ ਨੂੰ ਦੋ ਮਹੀਨੇ ਦੇ ਅੰਦਰ 60 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ ਰਕਮ ਬੀਮਾ ਕੰਪਨੀ ਅਤੇ ਪੀਆਰਟੀਸੀ ਨੂੰ ਬਰਾਬਰ ਬਰਾਬਰ ਦੇਣੀ ਹੋਵੇਗੀ। ਦੋ ਮਹੀਨੇ ਵਿਚ ਰਕਮ ਅਦਾ ਨਾ ਕਰਨ 'ਤੇ 9 ਪ੍ਰਤੀਸ਼ਤ ਵਿਆਜ ਵੀ ਦੇਣਾ ਹੋਵੇਗਾ।
ਜਸਬੀਰ ਨੇ ਦੱਸਿਆ ਕਿ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।  ਉਸ ਦੀ ਦੋਵੇਂ ਲੱਤਾਂ ਟੁੱਟ ਗਈਆਂ ਸਨ। ਜਿਸ ਤੋਂ ਬਾਅਦ ਇਲਾਜ 'ਤੇ 15 ਤੋਂ 18 ਲੱਖ ਖ਼ਰਚ ਆਇਆ। ਅਪਾਹਜ ਹੋਣ ਕਾਰਨ ਉਸ ਦੀ ਨੌਕਰੀ ਚਲੀ ਗਈ।  ਪਰਵਾਰ ਵਿਚ ਪਤਨੀ, ਇੱਕ ਬੇਟਾ ਅਤੇ ਬੇਟੀ ਹੈ। ਮਾਪੇ ਵੀ ਨਾਲ ਰਹਿੰਦੇ ਹਨ। ਜਿਸ ਤੋਂ ਬਾਅਦ ਮੁਆਵਜ਼ੇ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਹੋਰ ਖਬਰਾਂ »