ਰੋਪੜ, 16 ਨਵੰਬਰ, ਹ.ਬ. :  ਅੰਕੁਰ ਨੇ ਦੱਸਿਆ ਕਿ ਉਹ ਦਿਲਪ੍ਰੀਤ ਅਤੇ ਉਸ ਦੇ ਸਾਥੀ ਰੰਮੀ ਨੂੰ ਜੇਲ੍ਹ ਵਿਚ ਨਸ਼ਾ ਕਰਨ ਤੋਂ ਰੋਕਦਾ ਸੀ, ਇਸੇ ਸਾਜਿਸ਼ ਤਹਿਤ ਰੰਮੀ ਨੇ ਤਿੱਖੇ ਸੂਏ ਨਾਲ ਮੇਰੇ ਉਤੇ ਹਮਲਾ ਕਰ ਦਿੱਤਾ।
ਰੋਪੜ ਜੇਲ ਵਿਚ ਗੈਂਗਸਟਰ ਆਪਸ ਵਿਚ ਭਿੜੇ। ਰੋਪੜ ਜੇਲ੍ਹ ਵਿਚ ਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸਦੇ ਸਾਥੀ ਰੰਮੀ ਨੇ ਅੰਕੁਰ ਨਾਂ ਦੇ ਕੈਦੀ ਉਤੇ ਹਮਲਾ ਕਰ ਦਿੱਤਾ। ਜ਼ਖਮੀ ਕੈਦੀ ਅੰਕੁਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਜ਼ਖਮੀ ਅੰਕੁਰ ਨੇ ਦੱਸਿਆ ਕਿ ਉਹ ਦਿਲਪ੍ਰੀਤ ਅਤੇ ਉਸ ਦੇ ਸਾਥੀ ਰੰਮੀ ਨੂੰ ਜੇਲ੍ਹ ਵਿਚ ਨਸ਼ਾ ਕਰਨ ਤੋਂ ਰੋਕਦਾ ਸੀ, ਇਸੇ ਸਾਜਿਸ਼ ਤਹਿਤ ਰੰਮੀ ਨੇ ਤਿੱਖੇ ਸੂਏ ਨਾਲ ਮੇਰੇ ਉਤੇ ਹਮਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਡਿਊਟੀ ਡਾਕਟਰ ਨੇ ਦੱਸਿਆ ਕਿ ਅੰਕੁਰ ਨੂੰ ਗੰਭੀਰ ਸੱਟ ਨਹੀਂ ਲੱਗੀ। ਪਰ ਉਸ ਦੇ ਢਿੱਡ ਵਿਚ ਤਿੱਖੀ ਚੀਜ਼ ਨਾਲ ਹਮਲਾ ਕੀਤਾ ਹੈ ਇਸ ਲਈ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਅੱਜ ਦਿਲਪ੍ਰੀਤ ਬਾਬਾ ਦੀ ਵੀਡੀਓ ਕਾਨਫਰੈਸਿੰਗ ਰਾਹੀਂ ਪੇਸ਼ੀ ਸੀ ਅਤੇ ਪੇਸ਼ੀ ਉਤੇ ਜਾਂਦੇ ਸਮੇਂ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਆਪਸ ਵਿਚ ਉਲਝ ਪਏ। ਜੇਲ ਪ੍ਰਸ਼ਾਸਨ ਨੇ ਜ਼ਖਮੀ ਅੰਕੁਰ ਨੂੰ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਹੈ। ਹੁਣ ਤਿੰਨਾਂ ਕੈਦੀਆਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.