ਕਮਿਊਨਿਟੀ ਸੈਂਟਰ ਵਿਚ ਰਹਿ ਰਹੇ ਹਨ 100 ਤੋਂ ਵੱਧ ਬੇਘਰ ਲੋਕ

ਟੋਰਾਂਟੋ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਨੌਰਥ ਯਾਰਕ ਇਲਾਕੇ ਵਿਚ ਇਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਸ਼ੁੱਕਰਵਾਰ ਸ਼ਾਮ ਲੱਗੀ ਅੱਗ ਦੌਰਾਨ ਮਰੇ ਇਕ ਸ਼ਖਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਡਿਪਟੀ ਫ਼ਾਇਰ ਚੀਫ਼ ਟੋਨੀ ਬੋਵਾਟਾ ਨੇ ਦੱਸਿਆ ਕਿ ਸ਼ਨਿੱਚਰਵਾਰ ਵੱਡੇ ਤੜਕੇ ਅੱਗ ਬੁਝਣ ਮਗਰੋਂ ਲਾਸ਼ ਬਰਾਮਦ ਹੋਈ। ਟੋਰਾਂਟੋ ਦੇ ਫ਼ਾਇਰ ਚੀਫ਼ ਮੈਥਿਊ ਪੈਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਗ ਬੁਝਾਉਣ ਦੌਰਾਨ ਫ਼ਾਇਰ ਫ਼ਾਇਟਰਜ਼ ਨੂੰ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪਿਆ। ਉਨ•ਾਂ ਦੱਸਿਆ ਕਿ ਅੱਗ ਬੁਝਾਉਣ ਵਾਸਤੇ 20 ਟਰੱਕਾਂ ਅਤੇ 100 ਮੁਲਾਜ਼ਮਾਂ ਦੀ ਮਦਦ ਲੈਣੀ ਪਈ। ਮੈਥਿਊ ਪੈਗ ਨੇ ਪਹਿਲਾਂ ਕਿਹਾ ਸੀ ਕਿ ਅੱਗ ਲੱਗਣ ਦੌਰਾਨ ਕੋਈ ਸ਼ਖਸ ਲਾਪਤਾ ਨਹੀਂ ਹੋਇਆ। ਫ਼ਿਲਹਾਲ ਮ੍ਰਿਤਕ ਦੀ ਸ਼ਨਾਖਤ ਜਾਂ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ ਅਤੇ ਟੋਰਾਂਟੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਅੱਗ ਲੱਗਣ ਕਾਰਨ ਬਹੁਮੰਜ਼ਿਲਾ ਇਮਾਰਤ ਦੀਆਂ ਘੱਟੋ-ਘੱਟ ਤਿੰਨ ਮੰਜ਼ਿਲਾਂ 'ਤੇ ਨੁਕਸਾਨ ਹੋਇਆ। ਦੂਜੇ ਪਾਸੇ ਅੱਗ ਲੱਗਣ ਕਾਰਨ ਬੇਘਰ ਹੋਏ ਲੋਕਾਂ ਨੂੰ ਇਕ ਕਮਿਊਨਿਟੀ ਸੈਂਟਰ ਵਿਚ ਰੱਖਿਆ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.