ਪੁਣੇ, 19 ਨਵੰਬਰ, ਹ.ਬ. :  ਦੁਨੀਆ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਧਦੀ ਕੀਮਤਾਂ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਅਜਿਹੇ ਵਿਚ ਲੋਕ ਇਲੈਕਟ੍ਰਿਕ ਬਾਈਕ ਜਾਂ ਕਾਰ ਵੱਲ ਰੁਖ ਕਰ ਰਹੇ ਹਨ। ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਪੁਣੇ ਦੇ ਇੱਕ ਇੰਜੀਨੀਅਰ ਵਿਦਿਆਰਥੀ ਨੇ ਅਜਿਹੀ ਬਾਈਕ ਬਣਾਈ ਹੈ ਜੋ ਇੱਕ ਲਿਟਰ ਤਕਰੀਬਨ 160 ਕਿਲੋਮੀਟਰ ਚਲਦੀ ਹੈ। ਵਿਦਿਆਰਥੀ ਨੇ ਇਸ ਬਾਈਕ ਦਾ ਪੇਟੈਂਟ ਵੀ ਅਪਣੇ ਨਾਂ ਕਰਵਾ ਲਿਆ।
ਇਹ ਅਨੋਖਾ ਕਾਰਨਾਮਾ ਕਰਨ ਵਾਲੇ ਵਿਦਿਆਰਥੀ ਦਾ ਨਾਂ ਅਥਰਵ ਰਾਜੇ ਹੈ ਅਤੇ ਉਸ ਨੇ ਇਸ ਬਾਈਕ ਨੂੰ ਵੀ 'ਅਥਰਵ' ਨਾਂ ਦਿੱਤਾ ਹੈ। ਅਥਰਵ ਨੇ ਦੱਸਿਆ ਕਿ ਪੈਟਰੋਲ ਦੇ ਵਧਦੇ ਭਾਅ ਨੇ ਉਨ੍ਹਾਂ ਅਜਿਹੀ ਕਾਢ ਕੱਢਣ ਦੀ ਪ੍ਰੇਰਣਾ ਦਿੱਤੀ। ਇਹ ਬਾਈਕ ਪੈਟਰੋਲ ਅਤੇ ਬਾਈਕਲ ਦੋਵਾਂ 'ਤੇ ਚਲਦੀ ਹੈ। ਅਥਰਵ ਮੁਤਾਬਕ ਉਨ੍ਹਾਂ ਨੇ ਅਪਣੀ  ਐਕਟਿਵਾ ਸਕੂਟੀ ਦੇ Îਇੰਜਣ ਅਤੇ ਉਸ ਦੇ ਪਾਰਟਸ ਨੂੰ ਮੋਡੀਫਾਈਡ ਕਰਕੇ ਉਸ ਨੂੰ ਬਾਈਕ ਦਾ ਰੂਪ ਦਿੱਤਾ। 9 ਕਿਲੋਮੀਟਰ ਤੱਕ ਇਸ ਨੂੰ ਪੈਟਰੋਲ 'ਤੇ ਚਲਾਉਣ ਤੋਂ ਬਾਅਦ ਇਸ ਵਿਚ ਲੱਗੀ ਬੈਟਰੀ ਅਗਲੇ 36 ਕਿਲੋਮੀਟਰ ਤੱਕ ਚਲਣ ਦੇ ਲਈ ਚਾਰਜ ਹੋ ਜਾਂਦੀ ਹੈ। ਇਸ ਹਿਸਾਬ ਨਾਲ ਉਹ ਇੱਕ ਲਿਟਰ ਪੈਟਰੋਲ ਵਿਚ 160 ਕਿਲੋਮੀਟਰ  ਚਲਦੀ ਹੈ।  ਯਾਨੀ ਕਿ 36 ਕਿਲੋਮੀਟਰ ਪੈਟਰੋਲ ਅਤੇ 124 ਕਿਲੋਮੀਟਰ ਬੈਟਰੀ 'ਤੇ ਚਲਦੀ ਹੈ। ਅਥਰਵ ਨੇ ਇਸ ਵਿਚ ਚਾਰ ਬੈਟਰੀਆਂ ਲਗਾਈਆਂ ਹਨ।
ਅਥਰਵ ਨੇ ਇਸ ਬਾਈਕ ਨੂੰ ਸਪੋਰਟਸ ਬਾਈਕ ਦਾ ਲੁਕ ਦਿੱਤਾ ਹੈ। ਉਨ੍ਹਾਂ ਦੇ ਮੁਤਾਬਕ ਇਸ ਨਾਲ ਲਗਭਗ 75  ਫ਼ੀਸਦੀ ਪ੍ਰਦੂਸ਼ਣ ਘੱਟ ਹੋਵੇਗਾ। ਉਹ ਫਿਲਹਾਲ ਸਿੰਬਾਇਸਿਸ ਸਕਿਲਸ ਅਤੇ ਓਪਨ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਬਾਈਕ ਨੂੰ ਕਮਰਸ਼ੀਅਲ ਰੂਪ ਦੇਣ ਦੇ ਲਈ ਕੁਝ ਕੰਪਨੀਆਂ ਨਾਲ ਗੱਲ ਵੀ ਕਰ ਰਹੇ ਹਨ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਉਨ੍ਹਾਂ ਦੇ ਕਾਲਜ ਵਿਚ ਕਾਫੀ ਸਰਾਹਿਆ ਗਿਆ।  ਗੁਜਰਾਤ ਸਰਕਾਰ ਨੇ ਉਨ੍ਹਾਂ ਐਵਾਰਡ ਨਾਲ ਸਨਮਾਨ ਵੀ ਕੀਤਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.