ਵਾਸ਼ਿੰਗਟਨ, 19 ਨਵੰਬਰ, ਹ.ਬ. :  ਹਾਈ ਸਕੂਲ ਵਿਚ ਪੜ੍ਹਾਉਣ ਵਾਲੀ ਇੱਕ ਵਿਆਹੁਤਾ ਮਹਿਲਾ ਟੀਚਰ ਨੇ ਵਿਦਿਆਰਥੀ ਨਾਲ  ਕਲਾਸ ਰੂਮ ਵਿਚ ਹੀ ਸਬੰਧ ਬਣਾਏ ਸੀ, ਇਸ ਤੋਂ ਇਲਾਵਾ 28 ਸਾਲਾ ਟੀਚਰ ਓਲੀਵਿਆ  ਵਿਦਿਆਰਥੀ ਨੂੰ ਲੈ ਕੇ ਅਪਣੇ ਘਰ ਅਤੇ ਪਾਰਕ ਵਿਚ ਵੀ ਗਈ ਸੀ। ਇਹ ਮਾਮਲਾ ਵਾਸ਼ਿੰਗਟਨ ਦੇ ਐਵਰੇਟ ਦਾ ਹੈ। ਕੋਰਟ ਨੇ ਇਸੇ ਹਫ਼ਤੇ ਓਲੀਵਿਆ ਨੂੰ ਇੱਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ, ਓਲੀਵਿਆ ਨੂੰ 2016 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਹਿਲੀ ਵਾਰ ਟੀਚਰ ਨੇ ਵਿਦਿਆਰਥੀ ਨਾਲ ਤਦ ਸਬੰਧ ਬਣਾਏ ਸੀ ਜਦ ਪੀੜਤ 16 ਸਾਲ ਦਾ ਸੀ, ਬਾਅਦ ਵਿਚ ਓਲੀਵਿਆ ਨੇ ਵਿਦਿਆਰਥੀ ਨੂੰ Îਇਹ ਕਹਿੰਦੇ ਹੋਏ ਸਬੰਧ ਤੋੜ ਲਏ ਕਿ ਉਸ ਨੇ ਅਪਣੀ ਵਿਆਹੁਤਾ ਜ਼ਿੰਦਗੀ 'ਤੇ ਫੋਕਸ ਕਰਨਾ ਹੈ।
ਹਾਲਾਂਕਿ ਬਾਅਦ ਵਿਚ ਓਲੀਵਿਆ ਦਾ ਅਪਣੇ ਪਤੀ ਨਾਲ ਵੀ ਤਲਾਕ ਹੋ ਗਿਆ, ਹੋਰ ਵਿਦਿਆਰਥੀਆਂ ਦੇ ਨਾਲ ਓਲੀਵਿਆ ਦੇ ਰਿਸ਼ਤੇ ਨੂੰ ਲੈ ਵੀ ਜਾਂਚ ਕੀਤੀ ਗਈ ਸੀ, ਲੇਕਿਨ ਹੋਰ ਮਾਮਲਿਆਂ ਵਿਚ ਦੋਸ਼ ਤੈਅ ਨਹੀਂ ਕੀਤੇ ਗਏ।
ਕੋਰਟ ਨੇ ਓਲੀਵਿਆ ਨੂੰ ਪੀੜਤ ਵਿਦਿਆਰਥੀ ਨਾਲ ਸੰਪਰਕ ਕਰਨ ਅਤੇ ਸਜ਼ਾ ਤੋਂ ਬਾਅਦ ਬੱਚਿਆਂ ਨਾਲ ਜੁੜੀ ਕਿਸੇ ਹੋਰ ਜਗ੍ਹਾ 'ਤੇ ਕੰਮ ਕਰਨ 'ਤੇ ਵੀ ਰੋਕ ਲਗਾ ਦਿੱਤੀ, ਵਾਸ਼ਿੰਗਟਨ ਵਿਚ ਸਹਿਮਤੀ ਨਾਲ ਸੈਕਸ ਦੀ ਉਮਰ ਸੀਮਾ 16 ਸਾਲ ਹੈ, ਲੇਕਿਨ ਟੀਚਰ ਜਾਂ ਫੇਰ ਪੋਜ਼ੀਸ਼ਨ ਆਫ਼ ਟਰੱਸਟ ਵਾਲੇ ਵਿਅਕਤੀ ਦੇ ਲਈ ਸਖ਼ਤ ਨਿਯਮ ਹੈ।
ਓਲੀਵਿਆ ਨੇ ਕੋਰਟ ਵਿਚ ਮੰਨਿਆ ਕਿ ਉਸ ਨੇ ਅਪਣੇ ਪਤੀ ਨੂੰ ਧੋਖਾ ਦਿੱਤਾ। ਮਾਮਲੇ ਦਾ ਖੁਲਾਸਾ ਹੋਣ ਤੋ ਬਾਅਦ ਮਹਿਲਾ ਨੇ ਟੀਚਿੰਗ ਛੱਡ ਕੇ ਕਿਸੇ ਹੋਰ ਪੇਸ਼ੇ ਵਿਚ ਕੰਮ ਕੀਤਾ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.