ਇਸਲਾਮਾਬਾਦ, 19 ਨਵੰਬਰ, ਹ.ਬ. : ਪਾਕਿਤਸਾਨ ਵਿਚ ਦੋ ਭਾਰਤੀ ਨਾਗਰਿਕਾਂ ਨੂੰ ਨਾਜਾਇਜ਼ ਘੁਸਪੈਠ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਮੱਧਪ੍ਰਦੇਸ਼ ਦੇ ਪ੍ਰਸ਼ਾਂਤ ਅਤੇ ਤੇਲੰਗਾਨਾ ਦੇ ਡਾਰੀਲਾਲ ਦੇ ਰੂਪ ਵਿਚ ਹੋਈ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਦੋਵੇਂ ਪਾਕਿਸਤਾਨ ਵਿਚ ਨਾਜਾਇਜ਼ ਢੰਗ ਨਾਲ ਵੜਨ ਦੀ ਕੋਸ਼ਿਸ਼ ਕਰ ਰਹੇ ਸੀ। ਦੋਵਾਂ ਨੂੰ ਪੰਜਾਬ ਸੂਬੇ ਦੇ ਪੂਰਵੀ ਸ਼ਹਿਰ ਬਹਾਵਲਪੁਰ ਤੋਂ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਕੋਲ  ਪੁਖਤਾ ਦਸਤਾਵੇਜ਼ ਨਹੀਂ ਸਨ ਅਤੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੀਡੀਆ ਖ਼ਬਰਾਂ ਵਿਚ ਦਾਅਵਾ ਕੀਤਾ ਗਿਆ ਕਿ ਗ੍ਰਿਫ਼ਤਾਰ ਦੋ ਨਾਗਰਿਕਾਂ ਵਿਚੋਂ ਇੱਕ ਸਾਫ਼ਟਵੇਅਰ Îਇੰਜੀਨੀਅਰ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਕਿਤੇ ਇਨ੍ਹਾਂ ਨੂੰ ਅੱਤਵਾਦੀ ਹਮਲਾ ਕਰਨ ਲਈ ਤਾਂ ਨਹੀਂ ਭੇਜਿਆ ਗਿਆ।
ਇਸ ਤੋਂ ਪਹਿਲਾਂ ਅਗਸਤ ਵਿਚ ਪਾਕਿਸਤਾਨੀ ਪੁਲਿਸ ਨੇ ਪੰਜਾਬ ਸੂਬੇ ਦੇ ਡੇਰਾ ਗਾਜੀ ਖਾਨ ਤੋਂ ਰਾਜੂ ਲਛਮਣ ਨਾਂ ਦੇ ਵਿਅਕਤੀ ਨੂੰ ਜਾਸੂਸੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਉਸ ਨੂੰ ਖੁਫ਼ੀਆ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਸੀ। ਮੁਲਜ਼ਮਾਂ ਦੇ ਮੁਤਾਬਕ ਉਸ ਨੇ ਬਲੂਚਿਸਤਾਨ ਸੂਬੇ ਤੋਂ ਐਂਟਰ ਕੀਤਾ ਸੀ। ਪਾਕਿਸਤਾਨੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਵੀ ਇੱਥੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.