ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ

ਨਿਊ ਜਰਸੀ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਜਰਸੀ ਦੇ ਗਵਰਨਰ ਫ਼ਿਲ ਮਰਫ਼ੀ ਨੇ ਸਿੱਖਾਂ ਵੱਲੋਂ ਸੂਬੇ ਦੇ ਆਰਥਿਕ ਵਿਕਾਸ ਅਤੇ ਸਭਿਆਚਾਰਕ ਵੰਨ-ਸੁਵੰਨਤਾ ਨੂੰ ਪ੍ਰਫੁੱਲਤ ਕਰਨ  ਵਿਚ ਪਾਏ ਯੋਗਦਾਨ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ। ਦਸਤਾਰ ਵਿਚ ਸਜੇ ਫਿਲ ਮਰਫ਼ੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਨਾਲ ਕੀਤੀ। ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਸਿੱਖਾਂ ਨੂੰ ਸੰਬੋਧਨ ਕਰਦਿਆਂ ਉਨ•ਾਂ ਕਿਹਾ, ''ਨਿਊ ਜਰਸੀ ਵਿਚ ਦੁਨੀਆਂ ਦੇ ਹਰ ਧਰਮ ਅਤੇ ਸਭਿਆਚਾਰਕ ਪਿਛੋਕੜ ਵਾਲੇ ਲੋਕ ਵਸਦੇ ਹਨ ਅਤੇ ਇਥੋਂ ਦਾ ਰੰਗ-ਬਰੰਗਾ ਸਮਾਜਿਕ ਤਾਣਾ-ਬਾਣਾ ਇਕ ਵੱਖਰੀ ਮਿਸਾਲ ਪੇਸ਼ ਕਰਦਾ ਹੈ। ਸਮਾਗਮ ਵਿਚ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਅਤੇ ਹੋਬੋਕੈਨ ਦੀ ਮੇਅਰ ਰਵਿੰਦਰ ਭੱਲਾ ਵੀ ਸ਼ਾਮਲ ਹੋਏ। ਗੁਰਬੀਰ ਸਿੰਘ ਗਰੇਵਾਲ ਨੇ ਹਿਊਸਟਨ ਦੇ ਮਰਹੂਮ ਸਿੱਖ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਮਿਸਾਲ ਪੇਸ਼ ਕਰਦਿਆਂ ਸਿੱਖਾਂ ਵੱਲੋਂ ਅਮਰੀਕਾ ਦੇ ਹਰ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕੀਤਾ। ਅਮਰੀਕਾ ਦੇ ਪ੍ਰਸਿੱਧ ਹਾਸ ਕਲਾਕਾਰ ਅਤੇ ਮੁੱਖ ਬੁਲਾਰੇ ਹਸਨ ਮਿਨਹਾਜ ਨੇ ਪੱਤਰਕਾਰ ਸ਼ਵੇਤਾ ਸਿੰਘ ਨਾਲ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਤੇ ਅਜੋਕੇ ਹਾਲਾਤ ਬਾਰੇ ਵਿਸਤਾਰਤ ਚਰਚਾ ਕੀਤੀ। ਸਮਾਗਮ ਦਾ ਪ੍ਰਬੰਧ 'ਲੈਟਸ ਸ਼ੇਅਰ ਏ ਮੀਲ' ਨਾਂ ਦੀ ਜਥੇਬੰਦੀ ਵੱਲੋਂ ਸਿੱਖ ਚੈਂਬਰ ਆਫ਼ ਕਾਮਰਸ ਗਲੋਬਲ ਅਤੇ ਧੰਨ ਗੁਰੂ ਨਾਨਕ ਜਥਾ ਦੇ ਸਹਿਯੋਗ ਨਾਲ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.