10 ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ

ਨਵੀਂ ਦਿੱਲੀ, 28 ਨਵੰਬਰ (ਹਮਦਰਦ ਨਿਊਜ਼ ਸਰਵਿਸ) :  ਰਿਲਾਇੰਸ ਇੰਡਸਟਰੀਜ਼ ਦੇ ਮੁੱਖੀ ਮੁਕੇਸ਼ ਅੰਬਾਨੀ 5 ਲੱਖ ਕਰੋੜ ਰੁਪਏ ਦੀ ਸੰਪੱਤੀ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 10 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਰਿਲਾਇੰਸ ਦੇ ਸ਼ੇਅਰਾਂ ਵਿੱਚ ਉਛਾਲ ਕਾਰਨ ਪਿਛਲੇ 15 ਹਫ਼ਤਿਆਂ ਵਿੱਚ ਮੁਕੇਸ਼ ਅੰਬਾਨੀ ਅਤੇ ਉਸ ਦੇ ਪਰਿਵਾਰ ਦੀ ਸ਼ੇਅਰ ਵੈਲਿਊ ਵਿੱਚ 45 ਫੀਸਦੀ ਵਾਧਾ ਹੋਇਆ ਹੈ।
ਵੀਓ : ਸਤੰਬਰ ਤਿਮਾਹੀ ਵਿੱਚ ਰਿਲਾਇੰਸ ਦੀ ਪ੍ਰਮੋਟਰ ਸ਼ੇਅਰਹੋਲਡਿੰਗ 2.76 ਫ਼ੀਸਦੀ ਵਧ ਕੇ 50.05 ਫ਼ੀਸਦੀ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਮੁਕੇਸ਼ ਅੰਬਾਨੀ ਦੀ ਸੰਪੱਤੀ 5 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਪਿਛਲੇ ਪੰਜ ਸਾਲ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ 217 ਫ਼ੀਸਦੀ ਦਾ ਵਾਧਾ ਹੋਇਆ ਹੈ। ਮੁਕੇਸ਼ ਅੰਬਾਨੀ ਰਿਲਾਇੰਸ ਦੇ ਪ੍ਰਮੋਟਰ ਹਨ ਅਤੇ ਉਨ•ਾਂ ਦੀ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਹੈ। ਰਿਲਾਇੰਸ ਤੋਂ ਬਾਅਦ ਸਭ ਤੋਂ ਵੱਧ ਵੈਲਿਊਏਸ਼ਨ ਵਾਲੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਜ਼ (ਟੀਸੀਐਸ) ਹੈ। ਇਸ ਦੇ ਮੁਕਾਬਲੇ ਪਿਛਲੇ 15 ਹਫ਼ਤਿਆਂ ਵਿੱਚ ਟੀਸੀਐਸ ਦੇ ਸ਼ੇਅਰ ਵਿੱਚ 55 ਫ਼ੀਸਦੀ ਅਤੇ ਸੈਂਸੇਕਸ ਵਿੱਚ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਲਾਇੰਸ ਇੰਡਸਟਰੀਜ਼ 10 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਹੈ। ਵੀਰਵਾਰ ਨੂੰ ਕਾਰੋਬਾਰ ਦੇ ਦੌਰਾਨ ਰਿਲਾਇੰਸ ਦੇ ਸ਼ੇਅਰ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਉਚਾਈ 1581.25 'ਤੇ ਪਹੁੰਚ ਗਏ। ਬੁੱਧਵਾਰ ਨੂੰ ਇਸ ਦੇ ਸ਼ੇਅਰ 1569.75 ਰੁਪਏ 'ਤੇ ਬੰਦ ਹੋਏ ਸਨ। ਪਿਛਲੇ ਇੱਕ ਮਹੀਨੇ ਵਿੱਚ ਰਿਲਾਇੰਸ ਦੇ ਸ਼ੇਅਰ ਵਿੱਚ ਬੀਐਸਈ ਵਿੱਚ 10 ਫ਼ੀਸਦੀ ਵਾਧਾ ਹੋਇਆ ਹੈ। ਬਲੂਮਬਰਗ ਬਿਲਿਨੇਅਰੀਜ਼ ਇੰਡੈਕਸ ਵਿੱਚ ਵੀ ਮੁਕੇਸ਼ ਅੰਬਾਨੀ ਨੂੰ ਸਭ ਤੋਂ ਅਮੀਰ ਭਾਰਤੀ ਦੱਸਿਆ ਗਿਆ ਸੀ। ਅਮੀਰ ਭਾਰਤੀਆਂ ਦੀ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਾਤਾਰ 8ਵੇਂ ਸਾਲ ਸਭ ਤੋਂ ਉੱਚੇ ਸਥਾਨ 'ਤੇ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਹੁਰੂਨ ਗਲੋਬਲ ਰਿਚ ਲਿਸਟ ਵਿੱਚ ਮੁਕੇਸ਼ ਅੰਬਾਨੀ ਨੂੰ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.