ਪ੍ਰਾਪਰਟੀ ਟੈਕਸ ਵਿਚ 9.3 ਫ਼ੀ ਸਦੀ ਵਾਧੇ ਦੀ ਤਜਵੀਜ਼

ਵੈਨਕੂਵਰ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਸਿਟੀ ਕੌਂਸਲ ਨੇ ਨਵੇਂ ਵਰ•ੇ ਤੋਂ ਸ਼ਹਿਰ ਵਿਚ ਖ਼ਾਲੀ ਪਏ ਮਕਾਨਾਂ ਉਪਰ ਟੈਕਸ ਦਰ ਵਿਚ 25 ਫ਼ੀ ਸਦੀ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਵੱਲੋਂ ਪੇਸ਼ ਮਤੇ ਵਿਚ ਕਿਹਾ ਗਿਆ ਕਿ ਇਸ ਤਰੀਕੇ ਨਾਲ ਹੋਣ ਵਾਲੀ ਆਮਦਨ ਦੀ ਵਰਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਕਿਫ਼ਾਇਤੀ ਮਕਾਨ ਮੁਹੱਈਆ ਕਰਵਾਉਣ ਵਾਸਤੇ ਕੀਤੀ ਜਾਵੇ। ਖ਼ਾਲੀ ਮਕਾਨਾਂ ਦੇ ਮਾਲਕਾਂ ਤੋਂ ਮੌਜੂਦਾ ਸਮੇਂ ਵਿਚ ਜਾਇਦਾਦ ਦੀ ਕੁਲ ਕੀਮਤ ਦਾ ਇਕ ਫ਼ੀ ਸਦੀ ਟੈਕਸ ਵਸੂਲਿਆ ਜਾ ਰਿਹਾ ਹੈ ਜੋ ਨਵੇਂ ਸਾਲ ਵਿਚ ਸਵਾ ਫ਼ੀ ਸਦੀ ਹੋ ਜਾਵੇਗਾ। ਇਸ ਮਕਸਦ ਲਈ ਸਿਟੀ ਸਟਾਫ਼ ਨੂੰ ਵੈਕੈਂਸੀ ਟੈਕਸ ਬਾਇਲਾਅ ਵਿਚ ਸੋਧ ਕਰਨ ਦੇ ਹੁਕਮ ਦਿਤੇ ਗਏ ਹਨ। ਟੈਕਸ ਵਧਾਉਣ ਬਾਰੇ ਮਤਾ ਪਾਸ ਹੋਣ ਮਗਰੋਂ ਮੇਅਰ ਕੈਨੇਡੀ ਸਟੀਵਰਟ ਨੇ ਕਿਹਾ, ''ਮੈਨੂੰ ਬੇਹੱਦ ਖ਼ੁਸ਼ੀ ਹੈ ਕਿ ਅਗਲੇ ਤਿੰਨ ਸਾਲ ਤੱਕ ਖ਼ਾਲੀ ਮਕਾਨਾਂ ਤੋਂ ਆਉਣ ਵਾਲੇ ਟੈਕਸ ਵਿਚ 25 ਫ਼ੀ ਸਦੀ ਵਾਧਾ ਹੋਵੇਗਾ। ਅਸਲ ਵਿਚ ਇਸ ਟੈਕਸ ਦੇ ਕਈ ਮੰਤਵ ਹਨ। ਪਹਿਲਾ ਮੰਤਵ ਇਹ ਹੈ ਕਿ ਜਾਇਦਾਦ ਦਾ ਮਾਲਕ ਇਥੇ ਰਹਿਣਾ ਸ਼ੁਰੂ ਕਰੇ ਅਤੇ ਦੂਜਾ ਮੰਤਵ ਸਿਟੀ ਕੌਂਸਲ ਦੀ ਆਮਦਨ ਵਿਚ ਵਾਧਾ ਕਰਦਿਆਂ ਗਰੀਬ ਲੋਕਾਂ ਨੂੰ ਸਸਤੀ ਰਿਹਾਇਸ਼ ਮੁਹੱਈਆ ਕਰਵਾਉਣਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.